June 30, 2024 11:59 pm
sonu sood

ਖੇਤੀ ਕਾਨੂੰਨ ਵਾਪਸ ਲੈਣ ‘ਤੇ ਇੰਨ੍ਹਾ ਬਾਲੀਵੁੱਡ ਸਿਤਾਰਿਆਂ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ 19 ਨਵੰਬਰ 2021 : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਸੋਨੂੰ ਸੂਦ ਨੇ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਸੂਦ ਨੇ ਟਵੀਟ ‘ਚ ਲਿਖਿਆ,ਕਿ ‘ਕਿਸਾਨ ਆਪਣੇ ਖੇਤਾਂ ‘ਚ ਵਾਪਸ ਚਲੇ ਜਾਣਗੇ, ਦੇਸ਼ ਦੇ ਖੇਤ ਫਿਰ ਤੋਂ ਲਹਿਰਾਏ ਜਾਣਗੇ’ । ਧੰਨਵਾਦ ਨਰਿੰਦਰ ਮੋਦੀ ਜੀ, ਇਸ ਇਤਿਹਾਸਕ ਫੈਸਲੇ ਨਾਲ ਪ੍ਰਕਾਸ਼ ਪੂਰਬ ਹੋਰ ਵੀ ਇਤਿਹਾਸਕ ਹੋ ਗਿਆ ਹੈ। ਜੈ ਜਵਾਨ ਜੈ ਕਿਸਾਨ।’
ਤੁਹਾਨੂੰ ਦੱਸਦਈਏ ਕਿ ਸੋਨੂੰ ਸੂਦ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਵੀ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਦੇ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਇਸ ਫੈਸਲੇ ‘ਤੇ ਗੁੱਸਾ ਜ਼ਾਹਰ ਕਰਦਿਆਂ ਭਾਰਤ ਨੂੰ ‘ਜੇਹਾਦੀ ਦੇਸ਼’ ਵੀ ਕਿਹਾ ਗਿਆ ਹੈ। ਇਹ ਪ੍ਰਤੀਕਿਰਿਆ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।