Attari-Wagah border

ਅਟਾਰੀ-ਵਾਹਗਾ ਬਾਰਡਰ ‘ਤੇ ਇਨ੍ਹਾਂ ਹੀ ਲੋਕ ਨੂੰ ਮਿਲੇਗੀ ਇਜਾਜ਼ਤ

ਚੰਡੀਗੜ੍ਹ 20 ਜਨਵਰੀ 2022: 5 ਜਨਵਰੀ ਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਕਾਰਨ ਅਟਾਰੀ-ਵਾਹਗਾ ਬਾਰਡਰ (Attari Border) ’ਤੇ ਹੋਣ ਵਾਲੇ ਰੀਟਰੀਟ ਸਮਾਗਮ (retreat function) ‘ਚ ਸੈਲਾਨੀਆਂ ਦਾ ਦਾਖ਼ਲਾ ਕਿਸੇ ਵੇਲੇ ਵੀ ਬੰਦ ਕਰਨ ਦਾ ਫੈਸਲਾ ਲਿਆ ਸੀ । ਡੀ.ਸੀ. ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਟੂਰਿਸਟ ਗੈਲਰੀ ਵੀ ਇਸੇ ਸ਼੍ਰੇਣੀ ‘ਚ ਆਉਂਦੀ ਹੈ|

ਅਟਾਰੀ-ਵਾਹਗਾ ਬਾਰਡਰ (Attari Border) ‘ਤੇ ਰਿਟਰੀਟ ਸਮਾਰੋਹ ਦੇਖਣ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ ਆ ਰਹੀ ਹੈ। ਦਰਅਸਲ, ਸਰਹੱਦ ‘ਤੇ ਰੀਟਰੀਟ ਸਮਾਰੋਹ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਸਿਰਫ ਉਹ ਸੈਲਾਨੀ ਹੀ ਇਸ ਸਮਾਰੋਹ ਨੂੰ ਦੇਖ ਸਕਣਗੇ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਦੱਸ ਦੇਈਏ ਕਿ ਦੇਸ਼ ਵਿੱਚ ਕੋਵਿਡ ਮਾਮਲਿਆਂ ਦੀ ਵੱਧਦੀ ਦਰ ਨੂੰ ਦੇਖਦੇ ਹੋਏ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਰੀਟਰੀਟ ਸੈਰੇਮਨੀ ਦੇ ਸਮਾਰੋਹ ਵਿੱਚ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ।

Scroll to Top