Site icon TheUnmute.com

ਲੈਜੈਂਡਜ਼ ਲੀਗ ਕ੍ਰਿਕਟ ‘ਚ ਭਾਰਤ ਦੇ ਇਹ ਦਿਗਜ਼ ਖਿਡਾਰੀ ਲੈਣਗੇ ਹਿੱਸਾ

Sehwag, Yuvraj and Harbhajan

ਚੰਡੀਗੜ੍ਹ 4 ਜਨਵਰੀ 2021: 20 ਜਨਵਰੀ ਤੋਂ ਓਮਾਨ ਵਿੱਚ ਸ਼ੁਰੂ ਹੋਣ ਵਾਲੀ ਲੈਜੈਂਡਜ਼ ਲੀਗ ਕ੍ਰਿਕਟ (Legends League Cricket) ਵਿੱਚ ਇੰਡੀਆ ਮਹਾਰਾਜਾ ਟੀਮ ਲਈ ਖੇਡਣਗੇ।ਇਸ ‘ਚ ਵਰਿੰਦਰ ਸਹਿਵਾਗ, ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਕਈ ਸਾਬਕਾ ਖਿਡਾਰੀਆਂ ਸ਼ਾਮਲ ਹਨ |ਲੈਜੈਂਡਜ਼ ਲੀਗ ਕ੍ਰਿਕਟ (Legends League Cricket) ਸੇਵਾਮੁਕਤ ਕ੍ਰਿਕਟਰਾਂ ਲਈ ਇੱਕ ਪੇਸ਼ੇਵਰ ਲੀਗ ਹੈ, ਜਿਸ ਵਿੱਚ ਤਿੰਨ ਟੀਮਾਂ ਹਿੱਸਾ ਲੈਣਗੀਆਂ। ਦੋ ਹੋਰ ਟੀਮਾਂ ਏਸ਼ੀਆ ਅਤੇ ਬਾਕੀ ਵਿਸ਼ਵ ਦੀਆਂ ਹਨ। ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਇਸ ਲੀਗ ਦੇ ਕਮਿਸ਼ਨਰ ਹਨ। ਸਹਿਵਾਗ, ਯੁਵਰਾਜ ਅਤੇ ਹਰਭਜਨ ਤੋਂ ਇਲਾਵਾ ਇੰਡੀਆ ਮਹਾਰਾਜਾ ਟੀਮ ਵਿੱਚ ਇਰਫਾਨ ਪਠਾਨ, ਯੂਸਫ ਪਠਾਨ, ਬਦਰੀਨਾਥ, ਆਰਪੀ ਸਿੰਘ, ਪ੍ਰਗਿਆਨ ਔਝਾ, ਨਮਨ ਔਝਾ, ਮਨਪ੍ਰੀਤ ਗੋਨੀ, ਹੇਮਾਂਗ ਬਦਾਨੀ, ਵੇਣੂਗੋਪਾਲ ਰਾਓ, ਮੁਨਾਫ ਪਟੇਲ, ਸੰਜੇ ਬੰਗੜ, ਨਯਨ ਮੋਂਗੀਆ ਅਤੇ ਅਮਿਤ ਭੰਡਾਰੀ ਸ਼ਾਮਲ ਹਨ। .

ਏਸ਼ੀਆ ਲਾਇਨਜ਼ ਨਾਮੀ ਏਸ਼ੀਆਈ ਟੀਮ ‘ਚ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਸ਼ੋਏਬ ਅਖਤਰ, ਸ਼ਾਹਿਦ ਅਫਰੀਦੀ, ਸਨਥ ਜੈਸੂਰੀਆ, ਮੁਥੱਈਆ ਮੁਰਲੀਧਰਨ, ਕਾਮਰਾਨ ਅਕਮਲ, ਚਮਿਦਾ ਵਾਸ, ਰੋਮੇਸ਼ ਕਾਲੁਵਿਤਰਨਾ, ਤਿਲਕਰਤਨੇ ਦਿਲਸ਼ਾਨ, ਅਜ਼ਹਰ ਮਹਿਮੂਦ, ਉਪੁਲ ਥਰੰਗਾ, ਮਿਸਬਾਹ-ਉਲ-ਹੱਕ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਮੁਹੰਮਦ ਯੂਸਫ ਅਤੇ ਉਮਰ ਗੁਲ ਸ਼ਾਮਲ ਹਨ।ਅਫਗਾਨਿਸਤਾਨ ਦੇ ਸਾਬਕਾ ਕਪਤਾਨ ਅਸਗਰ ਅਫਗਾਨ ਵੀ ਏਸ਼ੀਆਈ ਟੀਮ ਦਾ ਹਿੱਸਾ ਹੋਣਗੇ, ਜਦਕਿ ਤੀਜੀ ਟੀਮ ਲਈ ਖਿਡਾਰੀਆਂ ਦਾ ਐਲਾਨ ਹੋਣਾ ਬਾਕੀ ਹੈ।

Exit mobile version