July 5, 2024 12:29 am
Indo-Chine

Indo-Chine:ਭਾਰਤ-ਚੀਨ ਵਿਚਾਲੇ 15ਵੀਂ ਫੌਜੀ ਕਮਾਂਡਰ ਦੀ ਗੱਲਬਾਤ ‘ਚ ਇਨ੍ਹਾਂ ਮੁੱਦਿਆਂ ‘ਤੇ ਹੋਈ ਬਹਿਸ

ਚੰਡੀਗੜ੍ਹ 12 ਚੰਡੀਗੜ੍ਹ 2022: ਭਾਰਤ ਅਤੇ ਚੀਨ (Indo-Chine)  ਵਿਚਕਾਰ 15ਵੀਂ ਫੌਜੀ ਕਮਾਂਡਰ ਦੀ ਗੱਲਬਾਤ ਹੋਈ| ਦੋਹਾਂ ਦੇਸ਼ਾਂ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਸ਼ੁੱਕਰਵਾਰ ਨੂੰ ਲੱਦਾਖ ਦੇ ਚੁਸ਼ੁਲ ਮੋਲਡੋ ਦੇ ਭਾਰਤੀ ਖੇਤਰ ‘ਚ ਹੋਈ । ਭਾਰਤੀ ਪੱਖ ਦੀ ਅਗਵਾਈ ਲੇਹ ਸਥਿਤ ਫੌਜ ਦੀ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ-ਜਨਰਲ ਅਨਿੰਦਿਆ ਸੇਨਗੁਪਤਾ ਨੇ ਕੀਤੀ ਅਤੇ ਚੀਨੀ ਪੱਖ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਮਿਲਟਰੀ ਡਿਸਟ੍ਰਿਕਟ ਦੇ ਮੁਖੀ ਮੇਜਰ ਜਨਰਲ ਯਾਂਗ ਲਿਨ ਨੇ ਕੀਤੀ। ਮੈਰਾਥਨ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋਈ।

ਇਸ ਦੌਰਾਨ ਭਾਰਤ ਨੇ ਇੱਕ ਵਾਰ ਫਿਰ ਚੀਨ ਨੂੰ ਕਿਹਾ ਹੈ ਕਿ ਉਹ ਪੂਰਬੀ ਲੱਦਾਖ ‘ਚੋਂ ਫੌਜ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਪੂਰੀ ਕਰੇ। ਸ਼ੁੱਕਰਵਾਰ ਨੂੰ ਹੋਈ ਦੋਹਾਂ ਦੇਸ਼ਾਂ ਦੀ 15ਵੀਂ ਫੌਜੀ ਕਮਾਂਡਰ ਪੱਧਰੀ ਵਾਰਤਾ ‘ਚ ਭਾਰਤ ਨੇ ਸਪੱਸ਼ਟ ਤੌਰ ‘ਤੇ ਚੀਨ ਨੂੰ ਦੇਪਸਾਂਗ ਅਤੇ ਡੇਮਚੋਕ ‘ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਵੱਡੇ ਇਕੱਠ ਨੂੰ ਘੱਟ ਕਰਨ ਲਈ ਕਿਹਾ।

ਅਧਿਕਾਰਤ ਸੂਤਰਾਂ ਨੇ ਕਿਹਾ ਕਿ ਚੀਨ ਪੂਰਬੀ ਲੱਦਾਖ ‘ਚ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਨੂੰ ਬਹਾਲ ਕਰਨ ਦੀ ਮੰਗ ਨੂੰ ਸਵੀਕਾਰ ਕਰਨ ਤੋਂ ਝਿਜਕਦਾ ਦਿਖਾਈ ਦਿੱਤਾ। ਚੀਨ ਨੇ ਵੀ ਸਰਹੱਦੀ ਖੇਤਰਾਂ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਅਤੇ 22 ਮਹੀਨਿਆਂ ਤੋਂ ਚੱਲੇ ਫੌਜੀ ਟਕਰਾਅ ਨੂੰ ਖਤਮ ਕਰਨ ਦਾ ਕੋਈ ਸੰਕੇਤ ਨਹੀਂ ਦਿੱਤਾ।

ਇਨ੍ਹਾਂ ਖੇਤਰਾਂ ਤੋਂ ਫੌਜੀ ਹਟਣ ਦੇ ਸੰਕੇਤ ਹਨ
ਹਾਲਾਂਕਿ, ਭਾਰਤ ਅਤੇ ਚੀਨ (Indo-Chine)  ਵਿਚਕਾਰ 15ਵੀਂ ਫੌਜੀ ਕਮਾਂਡਰ ਦੀ ਗੱਲਬਾਤ ‘ਚ ਅਜਿਹੇ ਸੰਕੇਤ ਹਨ ਕਿ ਦੋਵੇਂ ਧਿਰਾਂ ਹਾਟ ਸਪ੍ਰਿੰਗਸ-ਗੋਗਰਾ-ਕਾਂਗਕਾ ਲਾ ਖੇਤਰ ‘ਚ ਪੈਟਰੋਲਿੰਗ ਪੁਆਇੰਟ-15 (ਪੀਪੀ-15) ‘ਤੇ ਘੱਟੋ-ਘੱਟ ਰੁਕੀ ਹੋਈ ਫੌਜੀ ਵਾਪਸੀ ਨੂੰ ਪੂਰਾ ਕਰਨ ਲਈ ਸਹਿਮਤ ਹੋ ਸਕਦੀਆਂ ਹਨ। ਗੱਲਬਾਤ ਪ੍ਰਕਿਰਿਆ ਨਾਲ ਜੁੜੇ ਇਕ ਅਧਿਕਾਰੀ ਮੁਤਾਬਕ ਪੀਪੀ-15 ‘ਚ ਸਫਲਤਾ ਸੰਭਵ ਹੈ ਕਿਉਂਕਿ ਪਿਛਲੇ ਸਾਲ ਜੁਲਾਈ ‘ਚ 12ਵੀਂ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੌਰਾਨ ਇਸ ‘ਤੇ ਚਰਚਾ ਹੋਈ ਸੀ।