July 7, 2024 5:38 pm
congress

ਕਾਂਗਰਸੀ ਦੇ ਇਨ੍ਹਾਂ 12 ਵਿਧਾਇਕਾਂ ਨੂੰ ਟਿਕਟ ਮਿਲਣ ਦੀ ਹੈ ਉਡੀਕ, ਜਾਣੋ ਲਿਸਟ

ਚੰਡੀਗੜ੍ਹ 16 ਜਨਵਰੀ 2022 : ਕਾਂਗਰਸ (Congress) ਵੱਲੋਂ ਬੀਤੇ ਦਿਨੀ 86 ਉਮੀਦਵਾਰਾਂ ਦੀ ਸੂਚੀ ‘ਚ ਬਹੁ ਗਿਣਤੀ ਮੌਜੂਦਾ ਵਿਧਾਇਕਾਂ ਤੇ ਸਾਰੇ ਮੰਤਰੀਆਂ ਨੂੰ ਟਿਕਟਾਂ (Ticket) ਦੇ ਦਿੱਤੀਆਂ ਗਈਆਂ ਹਨ ਪਰ ਹਾਲੇ ਵੀ 12 ਮੌਜੂਦਾ ਕਾਂਗਰਸੀ (Congress) ਵਿਧਾਇਕ ਅਜਿਹੇ ਹਨ ਜਿਹਨਾਂ ਦੀਆਂ ਟਿਕਟਾਂ (Ticket) ਦਾ ਐਲਾਨ ਹਾਲੇ ਨਹੀਂ ਹੋਇਆ। ਇਨ੍ਹਾਂ ਵਿਧਾਇਕਾਂ ‘ਚ ਕੁਲਦੀਪ ਵੈਦ, ਦਵਿੰਦਰ ਘੁਬਾਇਆ, ਰਮਿੰਦਰ ਆਵਲਾ, ਜੋਗਿੰਦਰ ਪਾਲ, ਨਿਰਮਲ ਸਿੰਘ ਸ਼ੁਤਰਾਣਾ, ਅਮਰੀਕ ਸਿੰਘ ਸਮਰਾਲਾ, ਅੰਗਦ ਸਿੰਘ ਨਵਾਂਸ਼ਹਿਰ, ਤਰਸੇਮ ਸਿੰਘ ਡੀ ਸੀ, ਸੁਖਪਾਲ ਸਿੰਘ ਭੁੱਲਰ ਖੇਮਕਰਨ, ਰਮਨਜੀਤ ਸਿੰਘ ਸਿੱਕੀ ਖਡੂਰ ਸਾਹਿਬ, ਸਤਿਕਾਰ ਕੌਰ ਫਿਰੋਜ਼ਪੁਰ ਦਿਹਾਤੀ ਅਤੇ ਸੁਰਜੀਤ ਧੀਮਾਨ ਅਮਰਗੜ੍ਹ ਸ਼ਾਮਲ ਹਨ।
ਦੱਸਦਈਏ ਕਿ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿੱਤੀ ਸਿੰਘ ਯੂਪੀ ‘ਚ ਕਾਂਗਰਸ (Congress)ਦੀ ਵਿਧਾਇਕ ਸਨ ਜੋ ਬੀਤੇ ਦਿਨੀਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਕਾਂਗਰਸ ਵੱਲੋਂ 117 ਹਲਕਿਆਂ ‘ਚੋਂ 86 ਦੀ ਸੂਚੀ ਜਾਰੀ ਕਰਨ ਤੋਂ ਬਾਅਦ 31 ਹਲਕਿਆਂ ਦੀ ਸੂਚੀ ਜਾਰੀ ਕਰਨੀ ਹਾਲੇ ਬਾਕੀ ਹੈ।