July 1, 2024 12:21 am
Bhagwant Mann

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਇਹ ਰਹੇ ਕਾਰਨ, ਪੜੋ ਖਬਰ

ਚੰਡੀਗੜ੍ਹ : ਇਸ ਵਾਰ ਆਮ ਆਦਮੀ ਪਾਰਟੀ ਨੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ (Bhagwant Mann) ਨੂੰ ਸਪੱਸ਼ਟ ਤੌਰ ‘ਤੇ ਐਲਾਨ ਦਿੱਤਾ ਸੀ। ਸਾਲ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਆਮ ਆਦਮੀ ਪਾਰਟੀ (Aam Aadmi Party) ਦੇ ਚਿਹਰੇ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਸੀ। ਇਸ ਤੋਂ ਪਹਿਲਾਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਅਜਿਹਾ ਹੀ ਹਾਲ ਸੀ। ਪੰਜਾਬ ‘ਚ ਆਮ ਆਦਮੀ ਪਾਰਟੀ (Aam Aadmi Party) ਦੇ ਲਗਭਗ ਅੱਧੇ ਉਮੀਦਵਾਰ ਦੂਜੀਆਂ ਪਾਰਟੀਆਂ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਦਿੱਲੀ ਅਤੇ ਪੰਜਾਬ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਸੀ ।

ਪਰ ਇਸ ਵਾਰ ਪਾਰਟੀ ਹਾਈਕਮਾਂਡ ਨੇ ਸਮੇਂ ਸਿਰ ਫੈਸਲਾ ਲੈਂਦਿਆਂ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ। ਇਸ ਦੇ ਲਈ ਪਾਰਟੀ ਨੇ ਆਪਣੇ ਵਰਕਰਾਂ ਵਿਚ ਰਾਇਸ਼ੁਮਾਰੀ (ਰੈਫਰੈਂਡਮ) ਵੀ ਕਰਵਾਈ।

1. ਕੇਜਰੀਵਾਲ ਤੇ ਭਗਵੰਤ ਮਾਨ
ਪ੍ਰੋਫ਼ੈਸਰ ਪ੍ਰਮੋਦ ਅੱਗੇ ਕਹਿੰਦੇ ਹਨ,”ਇਸ ਦੇ ਨਾਲ ਹੀ ਅਕਾਲੀ ਦਲ ਨੂੰ ਸੋਚਣਾ ਪਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਕੀ ਰਾਜਨੀਤੀ ਹੋਵੇ। ਲੋਕਾਂ ਦੇ ਪੱਖ ਦੀ ਲੋਕਾਂ ਨਾਲ ਜੁੜੀ ਹੋਈ ਸਿਆਸਤ ਕਿੱਦਾਂ ਦੀ ਹੋਵੇ ਕਿ ਅਕਾਲੀ ਦਲ ਇੱਦਾਂ ਦੀਆਂ ਚੁਣੌਤੀਆਂ ਨੂੰ ਉਹ ਪਾਰ ਕਰ ਸਕੇ।”

”ਆਮ ਆਦਮੀ ਪਾਰਟੀ ਪੰਜਾਬ ਵਿੱਚ ਨਵੀਂ ਪਾਰਟੀ ਸੀ, ਲੋਕਾਂ ਕੋਲ ਇਸ ਨੂੰ ਜੱਜ ਕਰਨ ਦਾ ਕੋਈ ਪੈਮਾਨਾ ਨਹੀਂ ਸੀ। ਆਮ ਆਦਮੀ ਪਾਰਟੀ (Aam Aadmi Party) ਦੀਆਂ ਗਰੰਟੀਆਂ ਉੱਪਰ ਵੀ ਬਹੁਤ ਲੋਕਾਂ ਨੇ ਯਕੀਨ ਕੀਤਾ ਹੈ।”

”ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਰੁਝਾਨ ਮੈਨੂੰ ਲਗਦਾ ਹੈ ਕਿ ਇਹ ਹੋਵੇਗਾ ਕਿ ਕਾਂਗਰਸ ਨੂੰ ਰਿਪਲੇਸ ਕਰੋ, ਭਾਜਪਾ ਨੂੰ ਸਾਫ਼ ਕਰੋ। ਖੇਤਰੀ ਪਾਰਟੀਆਂ ਨਾਲ ਗਠਜੋੜ ਕਰੋ ਅਤੇ ਆਪਣੀ ਸਰਕਾਰ ਦੇਸ ਵਿੱਚ ਲੈ ਕੇ ਆਓ।”

ਇਹ ਉਹੀ ਫਾਰਮੂਲਾ ਹੈ ਜਿਸ ਨਾਲ ਕਦੇ ਭਾਜਪਾ ਨੇ ਐੱਨਡੀਏ ਬਣਾਇਆ ਸੀ ਪਰ ਸਮੇਂ ਦੇ ਨਾਲ ਪਾਰਟੀ ਖੇਤਰੀ ਦਲਾਂ ਤੋਂ ਵੱਖ ਹੋ ਗਈ।

2. ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਤੋਂ ਬਹੁਤ ਪ੍ਰਭਾਵਿਤ ਹੋਏ।
ਦਿੱਲੀ ਮਾਡਲ ਨੂੰ ਪੰਜਾਬ ‘ਚ ਲੈ ਕੇ ਆਉਣ ਲਈ ਵੀ ਲੋਕ ਆਪ ਆਦਮੀ ਪਾਰਟੀ ਤੋਂ ਕਾਫੀ ਪ੍ਰਭਾਵਿਤ ਹੋਏ। ਲੋਕ ਨੇ ਭਗਵੰਤ ਮਾਨ ਵਲੋਂ ਕਹੀ ਗੱਲ ‘ਤੇ ਵੀ ਕਾਫੀ ਭਰੋਸਾ ਕੀਤਾ ਕਿ ਜੇਕਰ ਪੰਜਾਬ ‘ਚ ਆਪ ਆਦਮੀ ਪਾਰਟੀ ਦੀ ਸਰਕਾਰ ਆਉਣੀ ਹੈ ਤਾ ਪੰਜਾਬ ‘ਚ ਵੀ ਦਿੱਲੀ ਮਾਡਲ ਲਿਆਂਦਾ ਜਾਵੇਗਾ। ਜਿਸ ਦੇ ਨਾਲ ਗਰੀਬ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮਿਲਣਗੀਆਂ। ਪੰਜਾਬ ‘ਚ ਸਾਫ ਸੁਥਰਾ ਪ੍ਰਸ਼ਾਸਨ ਮਿਲੇਗਾ। ਗਰੀਬ ਬੱਚਿਆਂ ਨੂੰ ਪੜਨ ਲਈ ਚੰਗੇ ਸਕੂਲ ਮਿਲਣਗੇ।

3. ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕ ਚੁੱਕੇ ਸਨ ਤੇ ਉਹ ਕੁਝ ਨਵਾਂ (ਤਬਦੀਲੀ) ਚਾਹੁੰਦੇ ਸਨ।
ਆਮ ਆਦਮੀ ਪਾਰਟੀ ਨੇ ਆਪਣੀ ਮੁਹਿੰਮ ਵਿੱਚ ਸ਼ੁਰੂ ਤੋਂ ਹੀ ਇਹ ਬਿਰਤਾਂਤ ਤੈਅ ਕੀਤਾ ਹੋਇਆ ਹੈ ਕਿ ਪਿਛਲੇ ਵੀਹ ਸਾਲਾਂ ਤੋਂ ਲੋਕਾਂ ਨੇ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਦਾ ਰਾਜ ਦੇਖਿਆ ਹੈ, ਇਸ ਲਈ ਇਸ ਵਾਰ ਨਵੀਂ ਪਾਰਟੀ ਨੂੰ ਵੋਟਾਂ ਪਾ ਕੇ ਦੇਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਪਾਰਟੀ ਨੇ ਆਪਣੇ ਦਿੱਲੀ ਮਾਡਲ ‘ਤੇ ਬਹੁਤ ਜ਼ੋਰ ਦਿੱਤਾ, ਜਿਸ ਨੂੰ ਉਹ ਸਿੱਖਿਆ, ਸਿਹਤ, ਰੁਜ਼ਗਾਰ ਦਾ ਮਾਡਲ ਆਖਦੀ ਹੈ। ਉਨ੍ਹਾਂ ਨੇ 300 ਯੂਨਿਟ ਮੁਫਤ ਬਿਜਲੀ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਵਰਗੇ ਵਾਅਦੇ ਵੀ ਕੀਤੇ ਹਨ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਕਾਰਨ ਖੇਤੀ ਨਾਲ ਸਬੰਧਤ ਸਮੱਸਿਆਵਾਂ ਵੀ ਚਰਚਾ ਵਿੱਚ ਆਈਆਂ ਅਤੇ ਇਸ ਸਬੰਧੀ ਪੁਰਾਣੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਲੈ ਕੇ ਚੋਣਾਂ ਵਿੱਚ ਕਾਫੀ ਚਰਚਾ ਹੋਈ।

4. ਮਾਲਵਾ ਮੁਹਿੰਮ
ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਹੈ, ਰਾਜ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਇਸ ਖੇਤਰ ਵਿੱਚ ਆਉਂਦੀਆਂ ਹਨ। 2017 ਦੀਆਂ ਚੋਣਾਂ ਵਿੱਚ, ਪਾਰਟੀ ਨੇ ਕੁੱਲ 20 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਵਿੱਚੋਂ 18 ਮਾਲਵਾ ਖੇਤਰ ਦੀਆਂ ਸਨ। ਇਹ ਇਲਾਕਾ ਕਿਸਾਨ ਲਹਿਰ ਦਾ ਮੁੱਖ ਕੇਂਦਰ ਵੀ ਸੀ।

ਪਾਰਟੀ ਨੇ ਇਸ ਵਾਰ ਵੀ ਮਾਲਵੇ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਮਾਲਵੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਸੀ ਅਤੇ ਪਾਰਟੀ ਨੇ ਇੱਥੇ ਜ਼ੋਰਦਾਰ ਮੁਹਿੰਮ ਚਲਾਈ ਸੀ। ਚੋਣ ਨਤੀਜੇ ਦੱਸਦੇ ਹਨ ਕਿ ਪਾਰਟੀ ਨੂੰ ਇੱਥੇ 60 ਤੋਂ ਵੱਧ ਸੀਟਾਂ ਮਿਲੀਆਂ ਹਨ।

5. ਕਾਂਗਰਸ ਦੀ ਆਪਸੀ ਲੜਾਈ ਦਾ ‘ਆਪ’ ਨੂੰ ਮਿਲਿਆ ਫਾਇਦਾ
ਜਿੱਥੇ ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਹਰ ਕਦਮ ਚੁੱਕ ਰਹੀ ਹੈ, ਉੱਥੇ ਹੀ ਕਈ ਮਹੀਨਿਆਂ ਤੋਂ ਕਾਂਗਰਸ ਵਿੱਚ ਅਸਥਿਰਤਾ ਦੀਆਂ ਖਬਰਾਂ ਆ ਰਹੀਆਂ ਸਨ।

ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਇੰਚਾਰਜ ਬਣਾਇਆ।