ਚੰਡੀਗ੍ਹੜ, 20 ਦਸੰਬਰ 2023: ਖੇਡ ਪੁਰਸਕਾਰਾਂ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammad Shami) ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਦੇ ਦੋ ਨੌਜਵਾਨ ਬੈਡਮਿੰਟਨ ਸਟਾਰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਚੁਣੇ ਗਏ ਹਨ। ਇਸ ਸਾਲ ਦਾ ਖੇਡ ਰਤਨ ਪੁਰਸਕਾਰ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਨੂੰ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਨੇ ਦੁਨੀਆ ਭਰ ਵਿੱਚ ਬੈਡਮਿੰਟਨ ਡਬਲਜ਼ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਖੇਡ ਮੰਤਰਾਲੇ ਨੇ ਇਨ੍ਹਾਂ ਸਾਰੇ ਨਾਵਾਂ ਦੀ ਪੁਸ਼ਟੀ ਕੀਤੀ ਹੈ।
ਜਨਵਰੀ ਵਿੱਚ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਲਈ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ। ਜਿਸ ਦੌਰਾਨ ਇਹ ਖੇਡ ਪੁਰਸਕਾਰ ਦਿੱਤੇ ਜਾਣਗੇ। ਖਿਡਾਰੀਆਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਖੇਡ ਮੰਤਰਾਲੇ ਮੁਤਾਬਕ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਚੋਣ ਉਸ ਸਾਲ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਖੇਡ ਵਿਭਾਗ ਨੇ ਉਸ ਦੇ ਨਾਂ ਦੀ ਸਿਫਾਰਿਸ਼ ਕੀਤੀ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਲੰਬੀ ਛਾਲ ਅਥਲੀਟ ਸ਼੍ਰੀਸ਼ੰਕਰ, ਸਟਾਰ ਪੈਰਾ ਐਥਲੀਟ ਸ਼ੀਤਲ ਦੇਵੀ, ਸਟਾਰ ਮਹਿਲਾ ਹਾਕੀ ਖਿਡਾਰਨ ਸੁਸ਼ੀਲਾ ਚਾਨੂ ਸਮੇਤ 26 ਐਥਲੀਟ ਸ਼ਾਮਲ ਹਨ।
ਖੇਡ ਮੰਤਰਾਲੇ ਮੁਤਾਬਕ ਵੱਖ-ਵੱਖ ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਅਤੇ ਪੂਰੀ ਜਾਂਚ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਸਾਰੇ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਲਈ ਚੁਣਿਆ ਹੈ। ਮੰਤਰਾਲੇ ਨੇ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ।
ਖੇਡ ਰਤਨ ਅਵਾਰਡ: ਖੇਡ ਰਤਨ ਅਵਾਰਡ ਲਈ ਚਿਰਾਗ ਸ਼ੈਟੀ (ਬੈਡਮਿੰਟਨ) ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ (ਬੈਡਮਿੰਟਨ) ਨੂੰ ਚੁਣਿਆ ਗਿਆ ਹੈ |
ਅਰਜੁਨ ਅਵਾਰਡ: ਇਸਦੇ ਨਾਲ ਹੀ ਅਰਜੁਨ ਅਵਾਰਡ ਲਈ ਓਜਸ ਪ੍ਰਵੀਨ ਦੇਵਤਾਲੇ (ਤੀਰਅੰਦਾਜ਼ੀ), ਅਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ)ਸ਼੍ਰੀਸ਼ੰਕਰ (ਐਥਲੈਟਿਕਸ), ਪਾਰੁਲ ਚੌਧਰੀ (ਐਥਲੈਟਿਕਸ), ਮੁਹੰਮਦ ਹੁਸਾਮੁਦੀਨ (ਬਾਕਸਿੰਗ)
ਆਰ ਵੈਸ਼ਾਲੀ (ਸ਼ਤਰੰਜ), ਮੁਹੰਮਦ ਸ਼ਮੀ (Mohammad Shami) (ਕ੍ਰਿਕਟ), ਅਨੁਸ਼ ਅਗਰਵਾਲ (ਘੋੜ ਸਵਾਰੀ), ਦਿਵਯਕ੍ਰਿਤੀ ਸਿੰਘ (ਘੋੜਸਵਾਰ ਪਹਿਰਾਵਾ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨ ਬਹਾਦੁਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ) ਸਰੀਨ (ਖੋ-ਖੋ), ਪਿੰਕੀ (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਸ਼ੂਟਿੰਗ), ਈਸ਼ਾ ਸਿੰਘ (ਸ਼ੂਟਿੰਗ), ਹਰਿੰਦਰ ਪਾਲ ਸਿੰਘ (ਸਕੁਐਸ਼), ਅਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਅੰਤਿਮ (ਕੁਸ਼ਤੀ), ਰੋਸ਼ੀ ਬੀਨਾ ਦੇਵੀ (ਵੁਸ਼ੂ), ਸ਼ੀਤਲ ਦੇਵੀ (ਪਾਰਾ ਤੀਰਅੰਦਾਜ਼ੀ), ਅਜੈ ਕੁਮਾਰ (ਬਲਾਈਂਡ ਕ੍ਰਿਕਟ), ਪ੍ਰਾਚੀ ਯਾਦਵ (ਪੈਰਾ ਕੈਨੋਇੰਗ) ਸ਼ਾਮਲ ਹਨ |