Site icon TheUnmute.com

ਚੰਡੀਗੜ੍ਹ PGI ‘ਚ ਨਹੀਂ ਲੱਗੇਗੀ ਲੰਮੀ ਕਤਾਰ, ਹੁਣ ਸੰਪਰਕ ਕੇਂਦਰ ਤੋਂ ਬਣੇਗਾ OPD ਕਾਰਡ

Chandigarh PGI

ਚੰਡੀਗੜ੍ਹ, 07 ਸਤੰਬਰ 2024: ਚੰਡੀਗੜ੍ਹ ਪੀਜੀਆਈ (Chandigarh PGI) ‘ਚ ਇਲਾਜ ਲਈ ਲਈ ਆਏ ਲੋਕਾਂ ਲਈ ਰਾਹਤ ਦੀ ਖ਼ਬਰ ਹੈ | ਹੁਣ ਚੰਡੀਗੜ੍ਹ ਪੀਜੀਆਈ ਦੀ ਨਵੀਂ ਓ.ਪੀ.ਡੀ. ਕਾਰਡ ਬਣਵਾਉਣ ਲਈ ਲੰਮੀਆਂ ਲਾਈਨਾਂ ‘ਚ ਖੜ੍ਹਨ ਦੀ ਲੋੜ ਨਹੀਂ ਪਵੇਗੀ। ਪੀਜੀਆਈ ਮੈਨੇਜਮੈਂਟ ਨਵੀਂ ਸਕੀਮ ਤਹਿਤ ਸੰਪਰਕ ਕੇਂਦਰ ਰਾਹੀਂ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਪਹਿਲ ਦਾ ਉਦੇਸ਼ ਮਰੀਜ਼ਾਂ ਨੂੰ ਸਹੂਲਤ ਪ੍ਰਦਾਨ ਕਰਨਾ ਅਤੇ ਭੀੜ ਨੂੰ ਕੰਟਰੋਲ ਕਰਨਾ ਹੈ।

ਡਿਪਟੀ ਡਾਇਰੈਕਟਰ ਪੰਕਜ ਰਾਏ ਦੇ ਮੁਤਾਬਕ ਪੀਜੀਆਈ (Chandigarh PGI) ਨੇ ਹਾਲ ਹੀ ‘ਚ ਹਸਪਤਾਲ ਸੂਚਨਾ ਪ੍ਰਣਾਲੀ ਸੰਸਕਰਣ 2 ਨੂੰ ਅਪਗ੍ਰੇਡ ਕੀਤਾ ਹੈ, ਜੋ ਆਨਲਾਈਨ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰੇਗਾ। ਇਹ ਸਹੂਲਤ ਉਨ੍ਹਾਂ ਮਰੀਜ਼ਾਂ ਲਈ ਲਾਹੇਵੰਦ ਹੋਵੇਗੀ ਜੋ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਂਦੇ ਹਨ | ਇਸ ਸੰਪਰਕ ਕੇਂਦਰ ਤੋਂ ਕਾਰਡ ਬਣਾਉਣ ਦੀ ਸਹੂਲਤ ਤਕਨੀਕੀ ਗਿਆਨ ਪੱਖੋਂ ਕਮਜ਼ੋਰ ਲੋਕਾਂ ਲਈ ਵਧੇਰੇ ਲਾਹੇਵੰਦ ਹੋਵੇਗੀ। ਇਸ ਉਪਰਾਲੇ ਨਾਲ ਮਰੀਜ਼ਾਂ ਦਾ ਸਮਾਂ ਵੀ ਬਚੇਗਾ।

Exit mobile version