Site icon TheUnmute.com

ਕਾਂਗਰਸ ਨਾਲ ਨਹੀਂ ਹੋਵੇਗਾ ਗਠਜੋੜ, ਪੰਜਾਬ ‘ਚ ‘ਆਪ’ ਇਕੱਲਿਆਂ ਲੜੇਗੀ ਚੋਣ: ਅਨਮੋਲ ਗਗਨ ਮਾਨ

Anmol Gagan Mann

ਚੰਡੀਗੜ੍ਹ, 06 ਸਤੰਬਰ 2023: ਭਾਜਪਾ ਖ਼ਿਲਾਫ਼ ਧਿਰਾਂ ਵੱਲੋਂ ਬਣਾਏ ਗਏ ‘ਇੰਡੀਆ ਗੱਠਜੋੜ’ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭਖਦੀ ਜਾ ਰਹੀ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਕੈਬਨਿਟ ਮੰਤਰੀ ਦਾ ਅਨਮੋਲ ਗਗਨ ਮਾਨ (Anmol Gagan Mann) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਕਰਾਂਗੇ।

ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਕਾਂਗਰਸ ਨਾਲ ਸੀਟਾਂ ਦੀ ਕੋਈ ਵੰਡ ਨਹੀਂ ਕਰਨਗੇ। ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ। ਇੰਡੀਆ ਗੱਠਜੋੜ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵੱਖਰੀ ਹੈ ਤੇ ਇੱਥੇ ਅਸੀਂ ਵੱਖਰੇ ਢੰਗ ਨਾਲ ਲੜਾਂਗੇ। ਮੰਤਰੀ ਨੇ ਕਿਹਾ ਅਸੀਂ ਲੋਕ ਸਭਾ ਦੀਆ ਸਾਰੀਆਂ 13 ਸੀਟਾਂ ‘ਤੇ ਖੁਦ ਚੋਣ ਲੜਾਂਗੇ।ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਤੋਂ ਇਨਕਾਰ ਕੀਤਾ ਹੈ |

Exit mobile version