Site icon TheUnmute.com

ਬੱਸਾਂ ਦੀਆਂ ਬਾਡੀਆਂ ਬਣਵਾਉਣ ਦਾ ਠੇਕਾ ਪੰਜਾਬ ਤੋਂ ਬਾਹਰ ਜਾਣ ਦੇ ਮਾਮਲੇ ਦੀ ਹੋਵੇਗੀ ਜਾਂਚ: CM ਭਗਵੰਤ ਮਾਨ

bus bodies

ਚੰਡੀਗੜ੍ਹ, 04 ਮਾਰਚ 2024: ਪੰਜਾਬ ਸਰਕਾਰ ਦੇ ਬਜਟ ਇਜਲਾਸ (Budget Session) ਦਾ ਅੱਜ ਦੂਜਾ ਦਿਨ ਹੰਗਾਮੇ ਨਾਲ ਸ਼ੁਰੂ ਹੋਇਆ। ਸਦਨ ਨੂੰ ਤਾਲਾ ਲਾਉਣ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜ਼ਬਰਦਸਤ ਸ਼ਬਦੀ ਜੰਗ ਹੋਈ।

ਇਸਦੇ ਨਾਲ ਹੀ ਬਜਟ ਇਜਲਾਸ ਦੌਰਾਨ ਸੀ.ਐੱਮ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਪਰ ਵੱਡਾ ਸ਼ਬਦੀ ਹਮਲਾ ਕੀਤਾ। ਭਗਵੰਤ ਮਾਨ ਨੇ ਰਾਜਾ ਵੜਿੰਗ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਰਾ ਮੁਲਕ ਪੰਜਾਬ ਤੋਂ ਬੱਸਾਂ ਦੀਆਂ ਬਾਡੀਆਂ (bus bodies) ਦਾ ਕੰਮ ਕਰਵਾਉਂਦਾ ਹੈ ਪਰ ਇਹਨਾਂ ਨੇ ਬੱਸਾਂ ਦੀਆਂ ਬਾਡੀਆਂ ਬਣਵਾਉਣ ਦਾ ਠੇਕਾ ਪੰਜਾਬ ਤੋਂ ਬਾਹਰ ਦਿੱਤਾ ਸੀ, ਹੁਣ ਅਸੀਂ ਇਸ ਮਾਮਲੇ ਦੀ ਜਾਂਚ ਕਰਵਾਵਾਂਗੇ।

ਉਨ੍ਹਾਂ ਕਿਹਾ ਪਹਿਲਾਂ ਬੱਸਾਂ ਅਤੇ ਟਰੱਕਾਂ ਦੀ ਬਾਡੀਆਂ ਪੰਜਾਬ ‘ਚ ਲੱਗਦੀਆਂ ਸਨ, ਹੁਣ ਰਾਜਸਥਾਨ ਤੋਂ ਲਗਾਈਆਂ ਜਾ ਰਹੀਆਂ ਹਨ, ਪੰਜਾਬ ਦਾ ਵਪਾਰ ਬਾਹਰ ਜਾ ਰਾਹ ਹੈ | ਇਸਦੀ ਵੀ ਜਾਂਚ ਹੋਵੇਗੀ ਕਿ ਕਿੰਨੀ ਸਸਤੀ ਲਗਾਈਆਂ ਜਾ ਰਹੀਆਂ ਹਨ |

Exit mobile version