ਅੰਮ੍ਰਿਤਸਰ 16 ਅਗਸਤ 2022: ਇਸ ਸਮੇਂ ਦੀ ਵੱਡੀ ਖ਼ਬਰ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਰਣਜੀਤ ਐਵੀਨਿਊ (Ranjit Avenue) ਤੋਂ ਗ੍ਰਨੇਡ ਮਿਲਣ ਨਾਲ ਹੜਕੰਪ ਮਚ ਗਿਆ, ਇਸ ਦੌਰਾਨ ਬੰਬ ਸਕੁਐਡ ਦੀ ਟੀਮ ਨੇ ਵਿਸਫੋਟਕ ਨੂੰ ਕਬਜ਼ੇ ‘ਚ ਲੈ ਲਿਆ ਹੈ | ਜਿਕਰਯੋਗ ਹੈ ਕਿ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚ ਬੰਬ ਲਗਾਉਂਦੇ ਦਾ ਵੀਡੀਓ ਵੀ ਸਾਹਮਣੇ ਆਈ ਹੈ |
ਇਸਦੇ ਨਾਲ ਹੀ ਬੰਬ ਨੂੰ ਕਬਜ਼ੇ ‘ਚ ਲੈਂਦਿਆਂ ਪੁਲਿਸ ਨੇ ਕਿਸੇ ਨੂੰ ਵੀ ਖ਼ਬਰ ਨਹੀਂ ਹੋਣ ਦਿੱਤੀ। ਸੁਰੱਖਿਆ ਏਜੰਸੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ | ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਦੀ ਕੋਠੀ ਦੇ ਬਾਹਰ ਇੱਕ ਗ੍ਰਨੇਡ ਪਿਆ ਹੈ। ਉੱਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਚ ਸਾਫ ਦੇਖਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਦੇ ਉੱਪਰ ਦੋ ਨੌਜਵਾਨ ਆਉਂਦੇ ਹਨ ਤੇ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮ ਦੀ ਗੱਡੀ ਦੇ ਵਿੱਚ ਬੰਬ ਲਗਾਇਆ ਜਾ ਰਿਹਾ ਹੈ ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਚ ਜਾਂਚ ਕਰ ਰਹੀ ਹੈ |