June 30, 2024 4:52 am
Arindam Bagchi

ਅੱਤਵਾਦੀਆਂ ਨਾਲ ਨਜਿੱਠਣ ‘ਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ: ਅਰਿੰਦਮ ਬਾਗਚੀ

ਚੰਡੀਗੜ੍ਹ 12 ਅਗਸਤ 2022: ਜੈਸ਼-ਏ-ਮੁਹੰਮਦ ਦੇ ਮੁੱਖ ਅੱਤਵਾਦੀ ਅਬਦੁਲ ਰਊਫ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ‘ਚ ਪਾਬੰਦੀ ਲਗਾਉਣ ਦੇ ਪ੍ਰਸਤਾਵ ‘ਤੇ ਚੀਨ ਦੇ ਵੀਟੋ ‘ਤੇ ਭਾਰਤ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਭਾਰਤ ਨੇ ਕਿਹਾ ਕਿ ਅੱਤਵਾਦ ਅਤੇ ਅੱਤਵਾਦੀਆਂ ਨਾਲ ਨਜਿੱਠਣ ‘ਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਵੀ ਤਾਈਵਾਨ-ਚੀਨ ਵਿਵਾਦ ‘ਤੇ ਆਪਣੀ ਰਾਏ ਜ਼ਾਹਰ ਕਰਦਿਆਂ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ‘ਤੇ ਜ਼ੋਰ ਦਿੱਤਾ।

ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦਾ ਨੰਬਰ 2 ਨੇਤਾ ਅਬਦੁਲ ਰਊਫ ਅਜ਼ਹਰ ਕਈ ਅੱਤਵਾਦੀ ਹਮਲਿਆਂ ‘ਚ ਸ਼ਾਮਲ ਸੀ। ਇਹ ਅੱਤਵਾਦੀ 1998 ‘ਚ ਇੰਡੀਅਨ ਏਅਰਲਾਈਨਜ਼ ਆਈਸੀ 814 ਨੂੰ ਹਾਈਜੈਕ ਕਰਨ, 2001 ‘ਚ ਭਾਰਤੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ, 2014 ‘ਚ ਕਠੂਆ ‘ਚ ਭਾਰਤੀ ਫੌਜ ਦੇ ਕੈਂਪ ਅਤੇ ਪਠਾਨਕੋਟ ਭਾਰਤੀ ਹਵਾਈ ਫੌਜ ਬੇਸ ‘ਤੇ ਹਮਲੇ ‘ਚ ਸ਼ਾਮਲ ਸੀ।