ਚੰਡੀਗੜ੍ਹ, 03 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ ਰਾਜ ਸਭਾ ‘ਚ ਮਣੀਪੁਰ ‘ਚ ਸਥਿਤੀ, ਨੀਟ ਪੇਪਰ ਲੀਕ ਵਰਗੇ ਮੁੱਦਿਆਂ ‘ਤੇ ਵੀ ਬਿਆਨ ਵੱਡਾ ਬਿਆਨ ਦਿੱਤਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਨੀਟ ਪੇਪਰ ਲੀਕ ਮਾਮਲੇ ‘ਤੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪਰ ਵਿਰੋਧੀ ਧਿਰ ਨੂੰ ਇਸਦੀ ਆਦਤ ਹੈ |
ਪ੍ਰਧਾਨ ਮੰਤਰੀ (PM Modi) ਨੇ ਕਿਹਾ ਕਿ ਅਸੀਂ ਭਾਰਤ ਦੇ ਨੌਜਵਾਨਾਂ ਨੂੰ ਭਰੋਸਾ ਦਿੰਦੇ ਹਾਂ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਾਂਗਰਸ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਜੋ ਕੰਮ 5 ਸਾਲ ‘ਚ ਕੀਤੇ ਹਨ, ਉਸ ਕੰਮ ਨੂੰ ਕਰਨ ਲਈ ਕਾਂਗਰਸ ਨੂੰ 20 ਸਾਲ ਲੱਗ ਜਾਂਦੇ |