ਚੰਡੀਗੜ੍ਹ, 03 ਫਰਵਰੀ 2025: ਸੰਸਦ ‘ਚ ਅੱਜ ਵਿਰੋਧੀ ਧਿਰ ਨੇ ਮਹਾਂਕੁੰਭ ਹਾਦਸੇ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ ‘ਚ ਭਾਰੀ ਹੰਗਾਮਾ ਕੀਤਾ। ਵਿਰੋਧੀ ਧਿਰ ਮੰਗ ਕੀਤੀ ਕਿ ਮਹਾਂਕੁੰਭ ਹਾਦਸੇ ‘ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਲਿਆਂਦਾ ਜਾਵੇ ਅਤੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਜਾਵੇ। ਇਸਤੋਂ ਬਾਅਦ ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਰਾਜ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ |
ਲੋਕ ਸਭਾ ‘ਚ ਚਰਚਾ ਦੌਰਾਨ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ (Ravi Shankar Prasad) ਨੇ ਖਦਸ਼ਾ ਪ੍ਰਗਟ ਕੀਤਾ ਕਿ ਮਹਾਂਕੁੰਭ ਹਾਦਸੇ ‘ਚ ਕੋਈ ਸਾਜ਼ਿਸ਼ ਹੋ ਸਕਦੀ ਹੈ ਅਤੇ ਹਾਦਸੇ ਦੀ ਜਾਂਚ ਤੋਂ ਬਾਅਦ ਪੂਰੀ ਤਸਵੀਰ ਸਪੱਸ਼ਟ ਹੋ ਜਾਵੇਗੀ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੱਲ੍ਹ ਰਾਤ ਤੱਕ ਖ਼ਬਰ ਆਈ ਕਿ 35 ਕਰੋੜ ਲੋਕ ਇਸ਼ਨਾਨ ਕਰ ਚੁੱਕੇ ਹਨ। ਉਨ੍ਹਾਂ ਨੇ ਹਾਦਸੇ ‘ਤੇ ਦੁੱਖ ਵੀ ਪ੍ਰਗਟ ਕੀਤਾ, ਪਰ ਉਸ ਹਾਦਸੇ ਦੀ ਜਾਂਚ ਵੀ ਚੱਲ ਰਹੀ ਹੈ ਅਤੇ ਇਸ ਤੋਂ ਸਾਜ਼ਿਸ਼ ਦੀ ਬਦਬੂ ਵੀ ਆ ਰਹੀ ਹੈ। ਜਦੋਂ ਪੂਰੀ ਜਾਂਚ ਹੋ ਜਾਵੇਗੀ, ਤਾਂ ਹਾਦਸੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸ਼ਰਮ ਨਾਲ ਝੁਕਣਾ ਪਵੇਗਾ।
ਭਾਜਪਾ ਸੰਸਦ ਮੈਂਬਰ (Ravi Shankar Prasad) ਨੇ ਕਿਹਾ, ‘ਕੁੰਭ ਅਤੇ ਸਨਾਤਨ ਦਾ ਨਾਮ ਸੁਣ ਕੇ ਵਿਰੋਧੀ ਧਿਰ ਕਿਉਂ ਪਰੇਸ਼ਾਨ ਹੋ ਜਾਂਦਾ ਹੈ ?’ ਪਰ ਮੈਂ ਇਸ ਸਦਨ ‘ਚ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਨਾਤਨ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗਾ। ਜੇ ਲੋਕ ਹਜ਼ਾਰਾਂ ਸਾਲਾਂ ‘ਚ ਵੀ ਸਨਾਤਨ ਨੂੰ ਕਮਜ਼ੋਰ ਨਹੀਂ ਕਰ ਸਕੇ ਤਾਂ ਇਹ ਲੋਕ ਕੀ ਹਨ?
ਦੂਜੇ ਪਾਸੇ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਸੰਸਦ ਕੰਪਲੈਕਸ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਦੂਸ਼ਿਤ ਪਾਣੀ ਕਿੱਥੇ ਹੈ? ਇਹ ਕੁੰਭ ਦਾ ਹੈ। ਲਾਸ਼ਾਂ ਨੂੰ ਨਦੀ ‘ਚ ਸੁੱਟ ਦਿੱਤਾ ਗਿਆ, ਜਿਸ ਨਾਲ ਪਾਣੀ ਦੂਸ਼ਿਤ ਹੋ ਗਿਆ। ਅਸਲ ਮੁੱਦਿਆਂ ‘ਤੇ ਚਰਚਾ ਨਹੀਂ ਹੋ ਰਹੀ। ਕੁੰਭ ਜਾਣ ਵਾਲੇ ਆਮ ਆਦਮੀ ਨੂੰ ਵਿਸ਼ੇਸ਼ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਨਾ ਹੀ ਉਨ੍ਹਾਂ ਲਈ ਕੋਈ ਪ੍ਰਬੰਧ ਹਨ। ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਕਰੋੜਾਂ ਲੋਕਾਂ ਨੇ ਇਸ਼ਨਾਨ ਕੀਤਾ ਹੈ। ਇੰਨੀ ਵੱਡੀ ਗਿਣਤੀ ‘ਚ ਲੋਕ ਇੱਕ ਥਾਂ ਕਿਵੇਂ ਇਕੱਠੇ ਹੋ ਸਕਦੇ ਹਨ ?
Read More: Parliament Session: ਸੰਸਦ ‘ਚ ਮਹਾਂਕੁੰਭ ਭਗਦੜ ਮਾਮਲੇ ‘ਤੇ ਚਰਚਾ ਲਈ ਵਿਰੋਧੀ ਧਿਰ ਦਾ ਹੰਗਾਮਾ