Site icon TheUnmute.com

ਪਰਾਲੀ ਸਾੜਨ ਦੇ ਮਾਮਲਿਆਂ ‘ਚ ਹੋ ਰਿਹਾ ਵਾਧਾ, ਪੰਜਾਬ ਦੀ ਆਬੋ ਵੀ ਆ ਰਹੀ ਚਪੇਟ ‘ਚ

Air pollution

9 ਨਵੰਬਰ 2024: ਪੰਜਾਬ ਵਿੱਚ ਪਰਾਲੀ ਸਾੜਨ (stubble burning) ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ( chandigarh) ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਹੁਣ ਪੰਜਾਬ ਵਿੱਚ ਹੁਣ ਤੱਕ 5299 ਕੇਸ ਦਰਜ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪਿਛਲੇ 10 ਦਿਨਾਂ ਵਿੱਚ ਹੀ 3162 ਕੇਸ ਦਰਜ ਕੀਤੇ ਗਏ ਹਨ। ਪੰਜਾਬ ਵਿੱਚ ਸਖ਼ਤੀ ਦੇ ਬਾਵਜੂਦ ਵੀ ਕਿਸਾਨਾਂ ਦੇ ਵਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ| ਉਥੇ ਹੀ ਦੱਸ ਦੇਈਏ ਕਿ ਪੰਜਾਬ ਦੇ ਕੁੱਝ ਸ਼ਹਿਰ ਗੈਸ ਚੈਂਬਰ ਬਣ ਗਏ ਹਨ| ਧੂੰਏ ਦੇ ਕਾਰਨ ਲੋਕਾਂ ਨੂੰ ਅੱਖਾਂ ਦੇ ਵਿੱਚ ਜਲਨ ਤੇ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੈ| ਜੋ ਗਰਭਵਤੀ ਮਹਿਲਾਵਾਂ , ਬਜ਼ੁਰਗ ਅਤੇ ਛੋਟੇ ਬੱਚੇ ਹਨ ਓਹਨਾ ਨੂੰ ਇਹ ਧੂਆਂ ਬਹੁਤ ਜਲਦੀ ਆਪਣੀ ਚਪੇਟ ਦੇ ਵਿਚ ਲੈ ਰਿਹਾ ਹੈ| ਕਿਉਂਕਿ ਹਨ ਦੀ ਇਮੁਨੀਟੀ ਬਹੁਤ ਘੱਟ ਹੁੰਦੀ ਹੈ| ਉਥੇ ਹੀ ਦੱਸ ਦੇਈਏ ਕਿ ਕਿਹੜੇ ਸ਼ਹਿਰ ਦੇ ਵਿੱਚ ਕਿੰਨਾਂ ਏਅਰ ਕੁਆਲਿਟੀ ਦਰਜ ਕੀਤੀ ਗਈ ਹੈ| ਜੇ ਅੱਗਲ ਅੰਮ੍ਰਿਤਸਰ ਦੀ ਕਰੀਏ ਤਾ ਇਥੇ 257, ਚੰਡੀਗੜ੍ਹ 300, ਮੰਡੀ ਗੋਬਿੰਦਗੜ੍ਹ 271,ਰੂਪਨਗਰ 252 ਤੇ ਪਹੁੰਚ ਚੁੱਕਿਆ ਹੈ| ਲੁਧਿਆਣਾ ‘ਚ 196, ਜਦ ਕਿ ਉਥੇ ਹੀ ਬਠਿੰਡਾ ‘ਚ 176, ਜਲੰਧਰ 232, ਖੰਨਾ 185 ਤੇ ਪਟਿਆਲਾ ‘ਚ 134 ਤੱਕ ਪਹੁੰਚ ਗਿਆ ਹੈ|

ਉਥੇ ਹੀ ਮੌਸਮ ਵਿਭਾਗ ਦੇ ਵਲੋਂ ਵੀ ਇਸ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ, ਵਿਭਾਗ ਨੇ ਕਿਹਾ ਕਿ 14 ਨਵੰਬਰ ਤੋਂ ਪਹਿਲਾਂ ਇਸ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ ਹੈ| ਕਿਉਂਕਿ ਹਵਾ ਇਕ ਦਮ ਸ਼ਾਂਤ ਹੈ ਜਿਸ ਕਾਰਨ ਧੂਏ ਦੀ ਪਰਤ ਹਟਣਾ ਬਹੁਤ ਹੀ ਮੁਸ਼ਕਿਲ ਹੈ| ਜਦ ਤੱਕ ਤੇਜ ਹਵਾ ਨਹੀਂ ਚੱਲਦੀ ਸਮੋਗ ਇਸ ਤਰ੍ਹਾਂ ਹੀ ਬਣੀ ਰਹੇਗੀ|

Exit mobile version