PM Rajasthan

ਦੇਸ਼ ਦੀ ਪੁਲਸ ਦੇ ਖਿਲਾਫ ਬਣੀ ਗ਼ਲਤ ਧਾਰਨਾ ਨੂੰ ਸੁਧਾਰਨ ਦੀ ਲੋੜ: PM ਮੋਦੀ

ਚੰਡੀਗੜ੍ਹ 12 ਮਾਰਚ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ | ਬੀਤੇ ਦਿਨ ਉਨ੍ਹਾਂ ਨੇ ਅਹਿਮਦਾਬਾਦ (Ahmedabad) ਦੇ GMDC ਗਰਾਊਂਡ ‘ਚ ਮਹਾ-ਪੰਚਾਇਤ ਸੰਮੇਲਨ ਨੂੰ ਸੰਬੋਧਨ ਕੀਤਾ ਸੀ | ਪੀਐੱਮ ਮੋਦੀ (PM Modi) ਦੂਜੇ ਦਿਨ ਅੱਜ ਗਾਂਧੀਨਗਰ ‘ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੁਰੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਖਲਾਈ ਦੇਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਪੁਲਸ ਦੇ ਅਕਸ ਬਾਰੇ ਵੀ ਗੱਲ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਨੂੰ ਇਸ ਨੂੰ ਸੁਧਾਰਨ ਲਈ ਕੰਮ ਕਰਨਾ ਹੋਵੇਗਾ।

ਇਸ ਦੌਰਾਨ ਪੀਐੱਮ ਮੋਦੀ (PM Modi) ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਆਪਣੇ ਗ੍ਰਹਿ ਰਾਜ ਦੀ ਇਹ ਯਾਤਰਾ ਸ਼ੁਰੂ ਕੀਤੀ ਹੈ। ਗੁਜਰਾਤ ‘ਚ ਸਾਲ ਦੇ ਅੰਤ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੋਦੀ ਇਸ ਤੋਂ ਬਾਅਦ ਸ਼ਾਮ ਨੂੰ ਖੇਲ ਮਹਾਕੁੰਭ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ 47 ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤਹਿਤ ਸੂਬੇ ਭਰ ‘ਚ 500 ਤੋਂ ਵੱਧ ਥਾਵਾਂ ’ਤੇ ਵੱਖ-ਵੱਖ ਖੇਡਾਂ ਕਰਵਾਈਆਂ ਜਾਣਗੀਆਂ।

ਗੁਜਰਾਤ ਸਰਕਾਰ ਦੇ ਸਰਕੂਲਰ ਦੇ ਅਨੁਸਾਰ, ਖੇਲ ਮਹਾਕੁੰਭ ਨੂੰ ਕੇਂਦਰ ਦੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੇ ਤਹਿਤ ਇੱਕ ਇਤਿਹਾਸਕ ਘਟਨਾ ਘੋਸ਼ਿਤ ਕੀਤਾ ਗਿਆ ਹੈ। ਇਸ ਮਹਾਕੁੰਭ ਤਹਿਤ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਡ ਸਮਾਗਮ ਕਰਵਾਏ ਜਾਣਗੇ। ਖੇਲ ਮਹਾਕੁੰਭ ਦੌਰਾਨ ਪੰਜ ਵੱਖ-ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।

Scroll to Top