July 2, 2024 8:13 pm
Dera Baba Nanak

ਡੇਰਾ ਬਾਬਾ ਨਾਨਕ ਨੇੜੇ ਰਾਵੀ ਦਰਿਆ ‘ਤੇ ਬਣੇ ਸੜਕੀ ਮਾਰਗ ‘ਚ ਪਿਆ ਪਾੜ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

ਗੁਰਦਾਸਪੁਰ 17 ਅਗਸਤ 2022: ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫਲੱਡ ਅਲਰਟ ਜਾਰੀ ਕੀਤਾ ਗਿਆ ਹੈ | ਜਦਕਿ ਰਾਵੀ ਦਰਿਆ ‘ਚ ਪਾਣੀ ਛੱਡਿਆ ਗਿਆ ਹੈ ਅਤੇ ਰਾਵੀ ਦਰਿਆ ਚ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈ | ਜਿਸ ਦੇ ਚੱਲਦੇ ਅੱਜ ਦੇਰ ਸ਼ਾਮ ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ |

ਜਿਸ ਦੇ ਚੱਲਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ (Dera Baba Nanak) ਦੇ ਰਾਵੀ ਦਰਿਆ ਦੇ ਕੰਡੇ ਤੇ ਅਤੇ ਦਰਿਆ ਦੇ ਨੇੜਲੇ ਖੇਤਾਂ ‘ਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ | ਅੱਜ ਦੇਰ ਸ਼ਾਮ ਪਿੰਡ ਕੋਨੇਵਾਲ ਵਿਖੇ ਰਾਵੀ ਦਰਿਆ ‘ਤੇ ਬਣੇ ਪੱਕੇ ਪੁਲ ਦੇ ਨੇੜੇ ਸੜਕ ‘ਤੇ ਵੱਡਾ ਪਾੜ ਪੈਣ ਨਾਲ ਸਥਾਨਿਕ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ | ਇਸ ਪਾੜ ਪੈਣ ਨਾਲ ਕਈ ਜਣੇ ਫਸੇ ਹੋਏ ਹਨ |

ਇਨ੍ਹਾਂ ਦੇ ਬਚਾਅ ਕਾਰਜ਼ ਲਈ ਆਰਮੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਲੱਗਾ ਹੋਇਆ ਹੈ | ਉਥੇ ਹੀ ਇਹ ਵਿਸ਼ੇਸ ਹੈ ਕਿ ਰਾਵੀ ਦਰਿਆ ਤੋਂ ਪਾਰ ਅਤੇ ਭਾਰਤ-ਪਾਕਿਸਤਾਨ ਸਰਹੱਦ ਤੇ ਵਸੇ ਕੰਡਿਆਲੀ ਤਾਰ ਨੇੜੇ ਵੱਖ ਵੱਖ ਪਿੰਡਾਂ ਦਾ ਸੰਪਰਕ ਜ਼ਿਲ੍ਹੇ ਨਾਲ ਟੁੱਟ ਚੁੱਕਾ ਹੈ |