ਚੰਡੀਗੜ੍ਹ 04 ਦਸੰਬਰ 2021: ਪੰਜਾਬ ਕਾਂਗਰਸ (Punjab Pradesh Congress Committee) ਕਮੇਟੀ ਦੇ ਪ੍ਰਧਾਨ ਅਤੇ ਅੰਮ੍ਰਿਤਸਰ (Amritsar)ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਏਸ਼ੀਆ ਦੇ ਸਭ ਤੋਂ ਵੱਡਾ ਮੇਲਾ ਪਾਇਟੈਕਸ ਮੇਲੇ ਵਿੱਚ ਸ਼ਿਰਕਤ ਕੀਤੀ |ਉੱਥੇ ਹੀ ਨਵਜੋਤ ਸਿੰਘ ਸਿੱਧੂ (Navjot Singh Sidhu)ਵੱਲੋਂ ਕਿਹਾ ਗਿਆ ਕਿ ਜੇਕਰ ਭਾਰਤ ਦੇਸ਼ ਨੇ ਤਰੱਕੀ ਕਰਨੀ ਹੈ ਤਾਂ 34 ਬਾਰਡਰ ਖੋਲ੍ਹਣੇ ਪੈਣਗੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੋਈ ਵੀ ਸਕੈਨਰ ਹਲੇ ਤੱਕ ਬਾਰਡਰਾਂ ਤੇ ਨਹੀਂ ਲੱਗ ਪਾਇਆ |ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਅਸੀਂ ਉੱਨਤੀ ਵੱਲ ਲੈ ਕੇ ਜਾਣਾ ਹੈ ,ਤਾਂ ਬਾਰਡਰ ਖੋਲ੍ਹਣੇ ਪੈਣਗੇ ਤਾਂ ਹੀ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਪਵੇਗਾ |
ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕਿਸਾਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਅਗਲੀ ਸਰਕਾਰ ਆਉਂਦਿਆਂ ਸਾਰ ਹੀ ਉਨ੍ਹਾਂ ਨੂੰ ਐਮਐਸਪੀ (MSP) ਦੀ ਗਰੰਟੀ ਪੰਜਾਬ ਸਰਕਾਰ ਜ਼ਰੂਰ ਦੇਵੇਗੀ | ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਹੀ ਕਿਸਾਨਾਂ ਦੇ ਸੰਪਰਕ ਵਿੱਚ ਹਾਂ ਜੋ ਵੀ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹ ਵੀ ਪੁੱਛੀਆਂ ਜਾ ਰਹੀਆਂ ਹਨ | ਉੱਥੇ ਇੱਕ ਵਾਰ ਫਿਰ ਤੋਂ ਪੰਜਾਬ ਮਾਡਲ ਤੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ(Navjot Singh Sidhu)ਨੇ ਕਿਹਾ ਕਿ ਅਟਾਰੀ ਬਾਰਡਰ ਦੇ ਉਤੇ ਪੰਜ ਹਜ਼ਾਰ ਕੁਲੀ ਦੀ ਗੱਲ ਨਹੀਂ ਹੈ| ਇਹ ਪੂਰੇ ਦੇਸ਼ ਦੀ ਗੱਲ ਹੈ |ਜਦੋਂ ਵਰਲਡ ਵਾਰ ਲੱਗੀ ਸੀ ਤਾਂ ਉਦੋਂ ਵੀ ਸਾਰੇ ਬਾਰਡਰਾਂ ਦੇ ਉੱਤੇ ਇੱਕੋ ਵੀਜ਼ਾ ਦੇ ਨਾਲ ਵਿਅਕਤੀ ਸਫਰ ਕਰ ਸਕਦਾ ਸੀ, ਤੇ 20 ਸਾਲ ਦੀ ਤਰੱਕੀ 10 ਸਾਲਾਂ ਦੇ ਵਿੱਚ ਪੂਰੀ ਕਰ ਦਿੱਤੀ ਗਈ ਸੀ| ਉੱਥੇ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਕੇਜਰੀਵਾਲ ਦੀ ਗਾਰੰਟੀ ਤੇ ਬੋਲਦੇ ਹੋਏ ਕਿਹਾ ਕਿ ਦਿੱਲੀ ਦੇ ਮਾਡਲ ਦੀ ਗੱਲ ਕਰਨ ਵਾਲੇ ਕੇਜਰੀਵਾਲ ਪਹਿਲਾਂ ਦਿੱਲੀ ਦੇ ਵਿੱਚ ਸਾਰੀਆਂ ਚੀਜ਼ਾਂ ਇੰਪਲੀਮੈਂਟ ਕਰਨ ਤਾਹੀਂ ਪੰਜਾਬ ਦੇ ਲੋਕਾਂ ਨੂੰ ਆਪਣੇ ਗਾਰੰਟੀਆਂ ਦੇਣ | ਉਨ੍ਹਾਂ ਨੇ ਕਿਹਾ ਕਿ ਚੰਨੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੀ ਹੈ ਅਤੇ ਪੰਜਾਬ ਦੇ ਹਿੱਤ ਲਈ ਹਮੇਸ਼ਾਂ ਹੀ ਖੜ੍ਹੀ ਰਹੇਗੀ | ਨਵਜੋਤ ਸਿੰਘ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਵੱਲੋਂ ਸਾਡੇ ਪੰਜਾਬ ਦੀਆਂ ਧੀਆਂ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ ਪੰਜਾਬ ਅਤੇ ਪੰਜਾਬੀਅਤ ਹਮੇਸ਼ਾ ਆਪਣੀ ਅਣਖ ਕਰਕੇ ਜਾਣੇ ਜਾਂਦੇ ਹਨ | ਜੇਕਰ ਉਨ੍ਹਾਂ ਦੀ ਧਰਮ ਪਤਨੀ ਨੂੰ ਹਜ਼ਾਰ ਰੁਪਏ ਮਿਲੇਗਾ ਤਾਂ ਉਹ ਉਸ ਨੂੰ ਠੁਕਰਾ ਦੇਣਗੇ ਬੀਤੇ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਮੋਗੇ ਦੀ ਧਰਤੀ ਤੇ ਇਕ ਬਿਆਨ ਦਿੱਤਾ ਗਿਆ ਸੀ ,ਜਿਸ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ | ਉਨ੍ਹਾਂ ਇਸ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਈ ਨਵਜੋਤ ਸਿੰਘ ਸਿੱਧੂ ਵੀ ਘੁੰਮ ਰਹੇ ਹਨ ਜੋ ਕਿ ਸਿਰਫ ਸਿਰਫ਼ ਆਪਣਾ ਫਾਇਦਾ ਚੁੱਕਣਾ ਚਾਹੁੰਦੇ ਹਨ |