4th round of military talks

ਭਾਰਤ ਤੇ ਚੀਨ ਵਿਚਾਲੇ 14ਵੇਂ ਗੇੜ ਦੀ ਫੌਜੀ ਵਾਰਤਾ ‘ਚ ਹੋਇਆ ਇਹ ਅਹਿਮ ਫ਼ੈਸਲਾ

ਚੰਡੀਗੜ੍ਹ 13 ਜਨਵਰੀ 2022: ਭਾਰਤ ਅਤੇ ਚੀਨ (India China) ਵਿਚਾਲੇ ਬੀਤੇ ਦਿਨ 14ਵੇਂ ਗੇੜ ਦੀ ਫੌਜੀ ਵਾਰਤਾ ਹੋਈ। ਬੁੱਧਵਾਰ ਨੂੰ ਹੋਈ ਚੀਨ ਨਾਲ 14ਵੇਂ ਦੌਰ ਦੀ ਫੌਜੀ ਗੱਲਬਾਤ ਦੌਰਾਨ ਭਾਰਤ (India) ਨੇ ਪੂਰਬੀ ਲੱਦਾਖ (Eastern Ladakh) ਵਿੱਚ ਟਕਰਾਅ ਦੇ ਬਾਕੀ ਬਚੇ ਸਥਾਨਾਂ ਤੋਂ ਫੌਜਾਂ ਨੂੰ ਜਲਦੀ ਵਾਪਸ ਬੁਲਾਉਣ ‘ਤੇ ਜ਼ੋਰ ਦਿੱਤਾ। ਸੁਰੱਖਿਆ ਅਦਾਰੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ (Eastern Ladakh) ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਚੀਨ ਵਾਲੇ ਪਾਸੇ ਚੁਸ਼ੁਲ-ਮੋਲਦੋ ‘ਬਾਰਡਰ ਪੁਆਇੰਟ‘ ‘ਤੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਈ।

ਸੂਤਰਾਂ ਨੇ ਦੱਸਿਆ ਕਿ ਗੱਲਬਾਤ ਮੁੱਖ ਤੌਰ ‘ਤੇ ਹੌਟ ਸਪ੍ਰਿੰਗਜ਼ ਤੋਂ ਦੋਵੇਂ ਦੇਸ਼ਾ ਦੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਨੂੰ ਅੱਗੇ ਲਿਜਾਣ ‘ਤੇ ਕੇਂਦਰਿਤ ਸੀ। ਇਹ ਗੱਲਬਾਤ ਸਵੇਰੇ 9.30 ਵਜੇ ਸ਼ੁਰੂ ਹੋਈ ਅਤੇ ਸ਼ਾਮ ਤੱਕ ਚੱਲੀ। ਗੱਲਬਾਤ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਕੀਤੀ, ਜਿਨ੍ਹਾਂ ਨੂੰ ਲੇਹ ਸਥਿਤ 14ਵੀਂ ਕੋਰ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਚੀਨੀ ਪੱਖ ਦੀ ਅਗਵਾਈ ਮੇਜਰ ਜਨਰਲ ਯਾਂਗ ਲਿਨ, ਦੱਖਣੀ ਸ਼ਿਨਜਿਆਂਗ ਮਿਲਟਰੀ ਜ਼ਿਲ੍ਹੇ ਦੇ ਮੁਖੀ ਨੇ ਕੀਤੀ।

Scroll to Top