July 7, 2024 7:08 pm
Karnataka Elections

ਕਾਂਗਰਸ ਪਾਰਟੀ ਦਾ ਯੂਟਿਊਬ ਚੈਨਲ ਇੰਡੀਅਨ ਨੈਸ਼ਨਲ ਕਾਂਗਰਸ ਹੋਇਆ ਡਿਲੀਟ

ਚੰਡੀਗੜ੍ਹ 24 ਅਗਸਤ 2022: ਕਾਂਗਰਸ (Congress) ਪਾਰਟੀ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ।ਇਹ ਜਾਣਕਾਰੀ ਪਾਰਟੀ ਨੇ ਟਵਿਟਰ ਰਾਹੀਂ ਦਿੱਤੀ ਹੈ। ਇਸਦੇ ਨਾਲ ਹੀ ਕਾਂਗਰਸ ਨੇ ਯੂਟਿਊਬ ਅਤੇ ਗੂਗਲ ਦੋਵਾਂ ਨਾਲ ਸੰਪਰਕ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਆਪਣੇ ਚੈਨਲ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।

ਕਾਂਗਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੇ ਯੂਟਿਊਬ ਚੈਨਲ ਇੰਡੀਅਨ ਨੈਸ਼ਨਲ ਕਾਂਗਰਸ (Indian National Congress) ਨੂੰ ਡਿਲੀਟ ਹੋ ਗਿਆ ਹੈ। ਅਸੀਂ ਇਸਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। YouTube-Google ਟੀਮ ਨਾਲ ਗੱਲਬਾਤ ਜਾਰੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਵੇਂ ਹੋਇਆ?