TheUnmute.com

ਪਿੰਡ ਬਲ ਸਚੰਦਰ ਦੇ ਨੌਜਵਾਨ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

ਅੰਮ੍ਰਿਤਸਰ, 18 ਜੁਲਾਈ 2023: ਪੰਜਾਬ ਹਮੇਸ਼ਾ ਹੀ ਉਨ੍ਹਾਂ ਲੋਕਾਂ ਦੇ ਮੱਦਦ ਲਈ ਹਮੇਸ਼ਾ ਹੀ ਖੜ੍ਹਾ ਰਹਿੰਦਾ ਜੋ ਕਿ ਕਿਸੇ ਨਾ ਕਿਸੇ ਕੁਦਰਤੀ ਆਫ਼ਤਾਂ ਕਰਕੇ ਮੁਸ਼ਕਿਲ ਵਿੱਚ ਹੁੰਦੇ ਹਨ | ਇਸ ਵਾਰ ਪੰਜਾਬ ਖ਼ੁਦ ਕੁਦਰਤੀ ਆਫਤਾਂ ਤੋਂ ਨਹੀਂ ਬਚ ਸਕਿਆ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਹੜ੍ਹ ਆਉਣ ਕਰਕੇ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਸ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਪੰਜਾਬ ਵਿੱਚੋਂ ਹੁਣ ਥਾਂ-ਥਾਂ ਤੋਂ ਲੋਕ ਮੱਦਦ ਲਈ ਅੱਗੇ ਆ ਰਹੇ ਹਨ ਅਤੇ ਟਰੱਕਾਂ ਅਤੇ ਟਰਾਲੀਆਂ ਦੇ ਰਾਹੀਂ ਹਰ ਸੰਭਵ ਮੱਦਦ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ | ਉਥੇ ਹੀ ਅੱਜ ਨੌਜਵਾਨ ਸਭਾ ਵੱਲੋਂ ਇੱਕ ਟਰਾਲੀ ਹੜ੍ਹ ਪੀੜਤਾਂ ਲਈ ਰਵਾਨਾ ਕੀਤੀ ਗਈ ਹੈ | ਇਹ ਬਲ ਸਚੰਦਰ (BAL SCHANDER) ਪਿੰਡ ਮੁਸ਼ਕਿਲ ਵਿੱਚ ਲੋਕਾਂ ਦੀ ਮੱਦਦ ਕਰਦਾ ਆ ਰਿਹਾ ਹੈ |

ਬਲ ਸਚੰਦਰ ਪਿੰਡ ਦੇ ਨੌਜਵਾਨਾਂ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਟਰਾਲੀ ਵਿੱਚ ਜ਼ਰੂਰੀ ਸਮਾਨ ਅਤੇ ਰਾਸ਼ਨ ਦਾ ਸਮਾਨ ਆਦਿ ਮੌਜੂਦ ਹੈ | ਨੌਜਵਾਨ ਆਗੂ ਦਾ ਕਹਿਣਾ ਹੈ ਕਿ ਅਕਸਰ ਹੀ ਜਦੋਂ ਵੀ ਕੋਈ ਕਰੋਪੀ ਪੰਜਾਬ ਤੇ ਪੰਜਾਬ ਦੇ ਨਜ਼ਦੀਕ ਇਲਾਕਿਆਂ ਵਿੱਚ ਆਉਂਦੀ ਹੈ ਤਾਂ ਸਿੱਖ ਕੌਮ ਇੱਕ ਜੁੱਟ ਹੋ ਕੇ ਉਸ ਦੀ ਮੱਦਦ ਕਰਦੀ ਹੈ ਅਤੇ ਅਸੀਂ ਇਸ ਵਾਰ ਸਾਨੂ ਸਭ ਨੂੰ ਪੰਜਾਬ ਦੀ ਮੱਦਦ ਕਰਨ ਵਾਸਤੇ ਇੱਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ |

ਜੁਗਰਾਜ ਸਿੰਘ ਨੇ ਕਿਹਾ ਕਿ ਇਹ ਰਸਦ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਭੇਜੀ ਜਾਵੇਗੀ, ਤਾਂ ਜੋ ਕਿ ਹਰ ਇੱਕ ਗਰੀਬ ਅਤੇ ਜਰੂਰਤਮੰਦ ਵਿਅਕਤੀ ਤੱਕ ਜੋ ਰਸਦ ਪਹੁੰਚਾਈ ਜਾ ਸਕੇ | ਉਹਨਾਂ ਵੱਲੋਂ ਹੜ੍ਹ ਪੀੜਤ ਇਲਾਕੇ ਦੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਵਾਰ ਨਾਲ ਇਸ ਕਰਕੇ ਗੱਲ ਨਹੀਂ ਕੀਤੀ ਤਾਂ ਜੋ ਕਿ ਉਹ ਆਪਣਾ l ਕਿਤੇ ਫਾਇਦਾ ਨਾ ਪਹੁੰਚਾ ਸਕੇ ਓਹਨਾ ਕਿਹਾ ਕਿ ਅਸੀਂ ਹੋਰ ਰਸਦ ਦਾ ਸਮਾਨ ਲੈ ਕੇ ਇਹਨਾਂ ਦੀ ਮਦਦ ਲਈ ਰਵਾਨਾ ਹੋਵਾਂਗੇ |

ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਹਾਲਾਤ ਕਾਫ਼ੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ, ਓਥੇ ਹੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਇਸ ਆਫ਼ਤ ਨਾਲ ਨਜਿੱਠਣ ਦੀ ਕੋਸ਼ਿਸ਼ ਇਹ ਕਰ ਰਹੀ ਹੈ, ਉੱਥੇ ਹੀ ਨੌਜਵਾਨ ਵੀ ਸਰਕਾਰਾਂ ਦੇ ਨਾਲ ਮਿਲ ਕੇ ਇਸ ਕੁਦਰਤੀ ਆਫ਼ਤ ਵਿੱਚ ਹਰ ਸੰਭਵ ਮੱਦਦ ਕਰ ਰਹੇ ਹਨ |

Exit mobile version