Site icon TheUnmute.com

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਰਿਹਾ ਸਾਲ 2023, ਤੋੜੇ ਕਈ ਰਿਕਾਰਡ

Sidhu Moosewala

ਚੰਡੀਗੜ੍ਹ, 29 ਦਸੰਬਰ 2023: ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 2023 ਦਾ ਸਾਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਨਾਂ ਰਿਹਾ | ਸਿੱਧੂ ਮੂਸੇਵਾਲਾ ਨੇ ਨਾਂ ਇਸ ਸਾਲ ਕਈ ਰਿਕਾਰਡ ਰਹੇ | ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਹੋ ਚੁੱਕਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਿ ਕਮੀ ਨਹੀਂ ਆਈ ਬਲਕਿ ਉਨ੍ਹਾਂ ਦੇ ਗੀਤਾਂ ਹੋਰ ਜ਼ਿਆਦਾ ਪਸੰਦ ਕੀਤਾ ਗਿਆ | ਇਸ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 ‘ਚ ਵੀ ਚਰਚਾ ‘ਚ ਰਿਹਾ ।

ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਹੀ ਇਕਲੌਤਾ ਪੰਜਾਬੀ ਕਲਾਕਾਰ ਹੈ, ਜਿਸ ਦੇ ਯੂਟਿਊਬ ‘ਤੇ 20 ਮਿਲੀਅਨ ਯਾਨਿ 2 ਕਰੋੜ ਸਬਸਕ੍ਰਾਈਬਰਜ਼ ਹਨ। ਮੂਸੇਵਾਲਾ ਨੂੰ ਇਸ ਪ੍ਰਾਪਤੀ ਦੇ ਲਈ ਯੂਟਿਊਬ ਵੱਲੋਂ ਸਨਮਾਨ ਵਜੋਂ ਡਾਇਮੰਡ ਪਲੇਅ ਵੀ ਮਿਲ ਚੁੱਕਾ ਹੈ | ਇਸ ਸਾਲ ਦੀਵਾਲੀ ਦੇ ਮੌਕੇ ‘ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਚ ਆਊਟ’ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਸੀ। ਇਸ ਗਾਣੇ ਨੂੰ 15 ਮਿੰਟਾਂ ‘ਚ 2 ਮਿਲੀਅਨ ਯਾਨਿ 20 ਲੱਖ ਲੋਕਾਂ ਨੇ ਲਾਈਵ ਦੇਖਿਆ। ਸਿੱਧੂ ਤੋਂ ਇਲਾਵਾ ਅੱਜ ਤੱਕ ਕੋਈ ਪੰਜਾਬੀ ਕਲਾਕਾਰ ਇਹ ਉਪਲਬਧੀ ਨਹੀਂ ਬਣਾ ਸਕਿਆ।

‘ਮੂਸਟੇਪ’ ਸਪੌਟੀਫਾਈ ‘ਤੇ ਭਾਰਤ ਦੀ ਸਭ ਤੋਂ ਵੱਧ ਸੁਣੀ

ਇਸਦੇ ਨਾਲ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਐਲਬਮ ‘ਮੂਸਟੇਪ’ ਸਪੌਟੀਫਾਈ ‘ਤੇ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਬਣ ਗਈ ਹੈ। ਸਿੱਧੂ ਮੂਸੇਵਾਲਾ ਦੀ ਇਸ ਐਲਬਮ ਨੂੰ ਸਪੌਟੀਫਾਈ ‘ਤੇ 1 ਬਿਲੀਅਨ ਤੋਂ ਵੱਧ ਸੰਗੀਤ ਪ੍ਰੇਮੀਆਂ ਨੇ ਸਟ੍ਰੀਮ ਕੀਤਾ ਹੈ। ਇਹ ਆਪਣੇ ਆਪ ‘ਚ ਵੱਡਾ ਰਿਕਾਰਡ ਹੈ ਕਿ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਕਿਸੇ ਪੰਜਾਬੀ ਗਾਇਕ ਦੀ ਹੈ |

ਸਿੱਧੂ ਮੂਸੇਵਾਲਾ ਦਾ ਨਾਂ ਇਸ ਸਾਲ ਦੁਨੀਆ ਭਰ ਦੇ ਚੋਟੀ ਦੇ 20 ਕਲਾਕਾਰਾਂ ਦੀ ਸੂਚੀ ‘ਚ ਸ਼ਾਮਲ ਹੋਇਆ । ਮੂਸੇਵਾਲਾ ਇਹ ਉਪਲਬਧੀ ਹਾਸਲ ਕਰਨ ਵਾਲਾ ਇਕਲੌਤਾ ਪੰਜਾਬੀ ਗਾਇਕ ਸੀ। ਟੌਪ 20 ‘ਚੋਂ ਮੂਸੇਵਾਲਾ ਨੂੰ 19ਵਾਂ ਸਥਾਨ ਮਿਿਲਿਆ ਸੀ। ਇਸ ਲਿਸਟ ‘ਚ ਕੈਰੋਲ ਜੀ, ਟੇਲਰ ਸਵਿਫਟ, ਸ਼ਕੀਰਾ ਤੇ ਬੀਟੀਐਸ ਵਰਗੇ ਵਿਸ਼ਵ ਪ੍ਰਸਿੱਧ ਕਲਾਕਾਰਾਂ ਦੇ ਨਾਂ ਸ਼ਾਮਲ ਸਨ।

ਦੁਨੀਆ ਭਰ ਦੇ ਟੌਪ 10 ਰੈਪਰਾਂ ਦੀ ਲਿਸਟ ‘ਚ ਸਿੱਧੂ ਮੂਸੇਵਾਲਾ ਦਾ ਨਾਮ ਸ਼ਾਮਲ ਹੋਇਆ ਸੀ। ਇਸ ਲਿਸਟ ‘ਚ ਮੂਸੇਵਾਲਾ ਨੂੰ 5ਵਾਂ ਸਥਾਨ ਹਾਸਲ ਹੋਇਆ ਸੀ। ਮੂਸੇਵਾਲਾ ਨੇ ਲਿਸਟ ‘ਚ ਡਰੇਕ ਨੂੰ ਵੀ ਪਛਾੜ ਦਿੱਤਾ ਸੀ। ਡਰੇਕ ਇਸ ਲਿਸਟ ‘ਚ 9ਵੇਂ ਸਥਾਨ ‘ਤੇ ਸੀ।

Exit mobile version