ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ

ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਦੇ ਦਾਖਲੇ ਲਈ ਲਿਖਤੀ ਇਮਤਿਹਾਨ 18 ਦਸੰਬਰ 2021 ਨੂੰ ਹੋਵੇਗਾ

ਚੰਡੀਗੜ,  01 ਨਵੰਬਰ 2021 :  ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ, ਦੋਹਰਾਦੂਨ ਦੇ ਜੁਲਾਈ 2022 ਟਰਮ ਦੇ ਦਾਖਲੇ ਲਈ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ ਵਿਖੇ 18 ਦਸੰਬਰ 2021 (ਸਨੀਵਾਰ) ਨੂੰ ਹੋਵੇਗਾ, ਇਹ ਜਾਣਕਾਰੀ  ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ ਦੇ ਇੱਕ ਬੁਲਾਰੇ ਨੇ ਦਿੱਤੀ। ਆਰ. ਆਈ. ਐੱਮ.ਸੀ. ਦੇ ਦਾਖਲੇ ਲਈ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੇ ਜਨਮ ਦੀ ਮਿਤੀ 02 ਜੁਲਾਈ 2009 ਤੋਂ 01 ਜਨਵਰੀ 2011 ਦੇ ਵਿਚਕਾਰ ਹੋਵੋ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7 ਵੀਂ ਜਮਾਤ ਵਿਚ ਪੜਦੇ ਹੋਣ ਜਾਂ 7 ਵੀਂ ਪਾਸ ਹੋਵੇ। ਚੁਣੇ ਹੋਏ ਉਮੀਦਵਾਰ ਨੂੰ 8 ਵੀਂ ਜਮਾਤ ਵਿਚ ਦਾਖਲਾ ਦਿੱਤਾ ਜਾਵੇਗਾ।
ਇਮਤਿਹਾਨ ਦੇ ਲਿਖਤੀ ਹਿੱਸੇ ਵਿਚ ਅੰਗ੍ਰੇਜੀ, ਹਿਸਾਬ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਲਿਖਤੀ ਪ੍ਰੀਖਿਆ ਵਿਚ ਪਾਸ ਹੋਣਗੇ, ਉਨਾਂ ਦੀ ਜਬਾਨੀ ਪ੍ਰੀਖਿਆ ਬਾਰੇ ਜਲਦੀ ਹੀ ਸੂਚਿਤ ਕੀਤਾ ਜਾਵੇਗਾ। ਪ੍ਰੋਸਪੈਕਟ-ਕਮ-ਐਪਲੀਕੇਸਨ ਫਾਰਮ ਅਤੇ ਪੁਰਣੇ ਪ੍ਰਸਨ ਪੇਪਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ ਵੈਬਸਾਈਟ www.rimc.gov.in ‘ਤੇ ਜਨਰਲ ਉਮੀਦਵਾਰ ਲਈ 600/- ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555/- ਰੁਪਏ ਦੀ ਆਨ ਲਾਇਨ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਪੇਮੈਂਟ ਪ੍ਰਾਪਤ ਹੋਣ ਉਪਰੰਤ ਪ੍ਰੋਸਪੈਕਟ-ਕਮ-ਐਪਲੀਕੇਸਨ ਫਾਰਮ ਅਤੇ ਪੁਰਾਣੇ ਪ੍ਰਸਨ ਪੇਪਰਾਂ ਦਾ ਕਿਤਾਬਚਾ ਸਪੀਡ ਪੋਸਟ ਰਾਹੀਂ ਭੇਜਿਆ ਜਾਵੇਗਾ।
 ਅਰਜੀ ਦੋ ਪਰਤਾਂ ਵਿਚ ਹੋਵੇ ਜਿਸ ਦੇ ਨਾਲ ਤਿੰਨ ਪਾਸ ਪੋਰਟ ਸਾਈਜ ਫੋਟੋ, ਜਿਸ ਸੰਸਥਾ ਵਿੱਚ ਪੜਦਾ ਹੋਵੇ ਦੁਆਰਾ ਤਸਦੀਕਸੂਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸੀ ਸਰਟੀਫਿਕੇਟ, ਅਨਸੂਚਿਤ/ਅਨਸੂਚਿਤ ਜਨਜਾਤੀਆਂ ਦੇ ਉਮੀਦਵਾਰਾਂ ਵਲੋਂ ਜਾਤੀ ਸਰਟੀਫਿਕੇਟ, ਜਿਥੇ ਬੱਚਾ ਪੜਾਈ ਕਰ ਰਿਹਾ ਹੋਵੇ ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੇ ਜਨਮ ਦੀ ਤਰੀਕ ਅਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਣੇ ਜਰੂਰੀ ਹਨ। ਮੁਕੰਮਲ ਅਰਜੀਆਂ (ਦੋ ਪਰਤਾਂ ਵਿੱਚ) ਸਮੇਤ ਡਾਕੂਮੈਂਟ, ਡਾਇਰੈਕਟੋਰੇਟ ਰੱਖਿਆਂ ਸੇਵਾਵਾਂ ਭਲਾਈ, ਪੰਜਾਬ, ਪੰਜਾਬ ਸੈਨਿਕ ਭਵਨ ਸੈਕਟਰ 21 ਡੀ, ਚੰਡੀਗੜ ਵਿਖੇ ਮਿਤੀ 15 ਨਵਬੰਰ 2021 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। ਮਿਤੀ 15 ਨਵਬੰਰ 2021 ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
Scroll to Top