Site icon TheUnmute.com

ਮੁਸ਼ਕਿਲਾਂ ਸ਼ਬਦ ਨੂੰ ਆਪਣੇ ਸ਼ਬਦਕੋਸ਼ ਤੋਂ ਕੱਢਣਾ ਹੋਵੇਗਾ, ਚੁਣੌਤੀ ਸਮਝ ਕੇ ਕਰਨਾ ਹੋਵੇਗਾ ਕੰਮ: CM ਮਨੋਹਰ ਲਾਲ

Patwari

ਚੰਡੀਗੜ੍ਹ, 14 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ  ਮਨੋਹਰ ਲਾਲ (Manohar Lal) ਨੇ ਦੇਸ਼ ਦੇ ਭਵਿੱਖ ਦਾ ਆਧਾਰ ਬਨਣ ਵਾਲੇ ਸੂਬੇ ਦੇ ਨੌਜੁਆਨਾਂ ਨਾਲ ਸਿੱਧਾ ਸੰਵਾਦ ਕਰ ਉਨ੍ਹਾਂ ਨੁੰ ਜੀਵਨ ਵਿਚ ਸਕਾਰਾਤਮਕ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਸਫਲ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੌਜੁਆਨ ਖੁਦ ‘ਤੇ ਭਰੋਸਾ ਕਰਨ ਅਤੇ ਸਕਾਰਾਤਮਕਤਾ ਬਣਾਏ ਰੱਖਣ , ਜੀਵਨ ਵਿਚ ਜੋ ਵੀ ਮੌਕਾ ਪ੍ਰਾਪਤ ਹੋਵੇ, ਉਨ੍ਹਾਂ ਨੂੰ ਮੌਕਿਆਂ ਦਾ ਲਾਭ ਚੁੱਕ ਕੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੇ ਉਥਾਨ ਵਿਚ ਆਪਣਾ ਮਹਤੱਵਪੂਰਨ ਯੋਗਦਾਨ ਦੇਣ। ਇਹੀ ਜੀਵਨ ਦਾ ਸਹੀ ਉਦੇਸ਼ ਹੈ। ਮੁੱਖ ਮੰਤਰੀ ਅੱਜ ਇੱਥੇ ਸੀਏਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਤਹਿਤ ਓਡਿਓ ਕਾਨਫ੍ਰੈਂਸਿੰਗ ਰਾਹੀਂ 24 ਤੋਂ 25 ਸਾਲ ਉਮਰ ਦੇ ਨੌਜੁਆਨਾ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਸੰਵਾਦ ਦੌਰਾਨ ਮੁੱਖ ਮੰਤਰੀ ਨੇ ਨੌਜੁਆਨਾਂ ਨੁੰ ਜੀਵਨ ਵਿਚ ਸਫਲ ਹੋਣ ਲਈ ਇਕ 20 ਸੂਤਰੀ ਮੰਤਰ ਦਿੱਤਾ।

ਮੁਸ਼ਕਲ ਸ਼ਬਦ ਨੂੰ ਆਪਣੇ ਸ਼ਬਦਕੋਸ਼ ਤੋਂ ਕੱਢਣਾ ਹੋਵੇਗਾ, ਚੁਣੌਤੀ ਸਮਝ ਕੇ ਕਰਨਾ ਹੋਵੇਗਾ ਕੰਮ

ਮਨੋਹਰ ਲਾਲ ਨੇ ਕਿਹਾ ਕਿ ਇਸ ਉਮਰ ਵਰਗ ਵਿਚ ਮਨ ਵਿਚ ਕਈ ਤਰ੍ਹਾ ਦੇ ਵਿਚਾਰ ਉਤਪਨ ਹੁੰਦੇ ਹਨ, ਇਸ ਲਈ ਜੀਵਨ ਵਿਚ ਕੁੱਝ ਵੀ ਕਰਨ ਤੋਂ ਪਹਿਲਾਂ ਮਨ ਵਿਚ ਜਰੂਰ ਵਿਚਾਰ ਕਰਨ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਇਕ ਸ਼ਬਦ ਸੱਭ ਦੇ ਸਾਹਮਣੇ ਆਉਂਦਾ ਹੈ, ਉਹ ਹੈ ਮੁਸ਼ਕਲ। ਸਾਨੂੰ ਇਹ ਮੰਨਣਾ ਹੈ ਕਿ ਮੁਸ਼ਕਲ ਕੁੱਝ ਵੀ ਨਹੀਂ ਹੈ ਸਗੋ ਸਾਨੂੰ ਉਸ ਨੂੰ ਚੁਣੌਤੀ ਮੰਨ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਤਾਂਹੀ ਸਾਨੂੰ ਸਫਲਤਾ ਮਿਲਦੀ ਹੈ।

ਜੀਵਨ ਨੂੰ ਬਾਧਾ ਦੌੜ ਸਮਝਕੇ ਮਜਬੂਤ ਸ਼ਖਸੀਅਤ ਬਨਾਉਣੀ ਹੋਵੇਗੀ

          ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਰੁਕਾਵਟਾਂ ਆਉਣਗੀਆਂ, ਪਰ ਉਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਕੇ ਅੱਗੇ ਵੱਧਣਾ ਹੋਵੇਗਾ। ਇਸ ਉਮਰ ਵਿਚ ਨਸ਼ੇ ਦੀ ਲੱਤ, ਅਪਰਾਧਿਕ ਸੰਗਤ , ਦਿਸ਼ਾਹੀਨਤਾ, ਹਿੰਸਾ ਆਦਿ ਗਲਤ ਰਸਤਿਆਂ ਦੇ ਵੱਲ ਮਨ ਜਾਣ ਲਗਤਾ ਹੈ, ਇਸ ਤੋਂ ਬੱਚਨਾ ਹੈ। ਸਾਨੂੰ ਇੰਨ੍ਹਾਂ ਰਸਤਿਆਂ ਤੋਂ ਹੱਟ ਕੇ ਮਜਬੂਤ ਸ਼ਖਸੀਅਤ ਬਣਾਉਣੀ ਹੋਵੇਗੀ। ਖੁਦ ਨੂੰ ਸੁਰੱਖਿਅਤ ਰੱਖਦੇ ਹੋਏ ਹੋਰ ਨੂੰ ਵੀ ਸਕਾਰਾਤਮਕ ਦਿਸ਼ਾ ਦੇ ਵੱਲ ਪ੍ਰੇਰਿਤ ਕਰਨਾ ਹੈ। ਇੰਨ੍ਹਾਂ ਹੀ ਨਹੀਂ ਸਮਾਜ ਵਿਚ ਜੋ ਕਮਜੋਰ ਵਰਗ ਹੈ, ਉਸ ਦੀ ਵੀ ਸੁਰੱਖਿਆ ਕਰਨੀ ਹੈ।

ਦੂਜਿਆਂ ਦੀ ਨਕਲ ਨਾ ਕਰਨ , ਇਕ ਹੀ ਕੰਮ ਵਿਚ ਵਿਸ਼ੇਸ਼ਤਾ ਹਾਸਲ ਕਰਨ

 ਮਨੋਹਰ ਲਾਲ (Manohar Lal) ਨੇ ਨੌਜੁਆਨਾਂ ਨੂੰ ਕਿਹਾ ਕਿ ਸਾਨੂੰ ਦੂਜਿਆਂ ਦੀ ਨਕਲ ਨਹੀਂ ਕਰਨੀ ਚਾਹੀਦੀ ਹੈ। ਵੱਖ-ਵੱਖ ਜੀਨ ਅਤੇ ਭਰਦ ਪੋਸ਼ਨ ਸਾਨੂੰ ਯੂਨਿਕ ਦੱਸਦੇ ਹਨ। ਸਾਨੂੰ ਚਾਹੀਦਾ ਹੈ ਕਿ ਜਿਸ ਕੰਮ ਵਿਚ ਅਸੀਂ ਚੰਗੇ ਹਨ, ਉਸੀ ਵਿਚ ਵਿਸ਼ੇਸ਼ ਬਨਣ। ਇਸ ਦੇ ਨਾਲ ਸਾਨੁੰ ਟੀਮ ਵਰਕ ਸਿੱਖਣਾ ਚਾਹੀਦਾ ਹੈ। ਅਸੀਂ ਆਪਣੇ ਸਕਿਲ ਦਾ ਪੂਰਾ ਲਾਭ ਤਾਂਹੀ ਚੁੱਕ ਪਾਵਾਂਗੇ ਜਦੋਂ ਸਾਡੇ ਵਿਚ ਪੀਪਲ ਸਕਿਲ ਹੋਵੇਗਾ। ਛੋਟੇ-ਛੋਟੇ ਕੰਮ ਦੇ ਲਈ ਵੀ ਕਈ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਪੈਂਦਾ ਹੈ।

ਜੀਵਨ ਵਿਚ ਸਕਾਰਾਤਮਕ ਸੋਚ ਰੱਖਣ, ਉਮੰਗ ਅਤੇ ਮਨ ਵਿਚ ਉਤਸਾਹ ਹੋਣਾ ਚਾਹੀਦਾ ਹੈ

          ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸੋਚ ਸਾਕਰਾਤਮਕ ਹੋਣੀ ਚਾਹੀਦੀ ਹੈ। ਦਿੱਲ ਵਿਚ ਉਮੰਗ ਅਤੇ ਮਨ ਵਿਚ ਉਤਸਾਹ ਹੋਣਾ ਚਾਹੀਦਾ ਹੈ। ਜਿੰਦਗੀ ਵਿਚ ਕੁੱਝ ਕਰ ਗੁਜਰਣ ਦੀ ਲਲਕ ਹੋਣੀ ਚਾਹੀਦੀ ਹੈ। ਦੁਖੀ ਹੋਵਾਂਗੇ, ਨੇਗੈਟਿਵ ਸੋਚਾਂਗਾਂ, ਤਾਂ ਕਦੀ ਭਲਾ ਨਹੀਂ ਹੋਵੇਗਾ। ਜੀਵਨ ਵਿਚ ਸਕਾਰਾਤਮਕ ਸੋਚ ਦੇ ਲਈ ਜਰੂਰੀ ਹੈ ਕਿ ਸਾਨੂੰ ਨਿਯਮਤ ਯੋਗ -ਵਿਯਾਮ ਕਰਨ , ਆਦਤਾਂ ਠੀਕ ਰੱਖਣ ਅਤੇ ਨਵੀਂ-ਨਵੀਂ ਚੀਜਾਂ ਸਿੱਖਦੇ ਰਹਿਣ। ਨਵੀਂ ਥਾਵਾਂ ਦੀ ਯਾਤਰਾ ਕਰਨ, ਨਵੇਂ ਲੋਕਾਂ ਨਾਲ ਮਿਲਣ। ਨਿੱਤ ਨਵੇਂ ਤਜਰਬਾ ਨਾਲ ਸਾਡਾ ਖੁਦ ਵਿਚ ਭਰੋਸਾ ਮਜਬੂਤ ਹੋਵੇਗਾ, ਚਨੌਤੀਆਂ ਦਾ ਮੁਕਾਬਲਾ ਅਸੀਂ ਦ੍ਰਿੜਤਾ ਨਾਲ ਕਰ ਪਾਵੁਣਗੇ।

ਸਰਕਾਰ ਦੀ ਨੀਤੀਆਂ ਅਤੇ ਪ੍ਰੋਗ੍ਰਾਮਾਂ ਦੀ ਰੱਖਣ ਜਾਣਕਾਰੀ, ਉਨ੍ਹਾਂ ਦੀ ਸਹੀ ਵਰੋਤ ਕਰ ਪਰਿਵਾਰ ਸਮਾਜ ਅਤੇ ਰਾਸ਼ਟਰ ਨੂੰ ਅੱਗੇ ਵਧਾਉਣ ਵਿਚ ਕਰਨ

ਮਨੋਹਰ ਲਾਲ (Manohar Lal) ਨੇ ਕਿਹਾ ਕਿ ਅੱਜ ਦੇ ਨੌਜੁਆਨਾਂ ਵਿਚ ਜਾਗਰੁਕਤਾ ਹੋਣੀ ਚਾਹੀਦੀ ਹੈ। ਆਧੁਨਿਕ ਡਿਜੀਟਲ ਇਕੋਨਾਮੀ ਵਿਚ ਤਰੱਕੀ ਦੇ ਅੰਤਹੀਨ ਮੌਕੇ ਹਨ। ਸਰਕਾਰ ਦੀ ਨੀਤੀਆਂ ਅਤੇ ਪ੍ਰੋਗ੍ਰਾਮਾਂ ਦੀ ਵੀ ਨੌਜੁਆਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਹੀ ਵਰਤੋ ਕਰ ਆਪਣੇ ਆਪ ਨੂੰ , ਪਰਿਵਾਰ ਨੂੰ ਸਮਾਜ ਨੁੰ ਅਤੇ ਰਾਸ਼ਟਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪ੍ਰਜਾਤੰਤਰ ਵਿਚ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੈ, ਪਰ ਕਿਸੇ ਦੀ ਗੱਲ ਸਿਰਫ ਸੁਨਣ ਦੀ ਥਾ ਖੁਦ ਅਜਮਾ ਕੇ ਦੇਖਣ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗੱਲ ਜਾਂ ਕੋਈ ਜੀਜ ਠੀਕ ਨਹੀਂ ਹੈ ਤਾਂ ਸਰਕਾਰ ਨੂੰ ਦੱਸਣ। ਅਸੀਂ ਮਿਲ ਜੁਲ ਕੇ ਸੂਬੇ ਨੁੰ ਅੱਗੇ ਲੈ ਕੇ ਜਾ ਸਕਦੇ ਹਨ, ਜਿੱਥੇ ਰੁਜਗਾਰ ਦੇ ਮੌਕੇ ਹੋਣ ਸੱਭ ਦੇ ਲਈ ਆਮਦਨ ਦੇ ਸਾਧਨ ਹੋਣ।

ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਅਤੇ ਨਕਾਰਤਮਕ ਲੋਕਾਂ ਤੋਂ ਬੱਚ ਕੇ ਸਮਾਜ ਦੇ ਨਿਰਮਾਣ ਵਿਚ ਕਰਨਾ ਚਾਹੀਦਾ ਕੰਮ

          ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋ ਅਤੇ ਸਾਵਧਾਨੀ ਦੇ ਸਬੰਧ ਵਿਚ ਦਸਿਆ ਕਿ ਅੱਜ ਸੋਸ਼ਲ ਮੀਡੀਆ ਬਹੁਤ ਉਪਯੋਗੀ ਬਣ ਚੁੱਕਾ ਹੈ। ਪਰ ਇਸ ਦਾ ਇਸਤੇਮਾਲ ਸ਼ਰਾਰਤੀ ਲੋਕ  ਅਫਰਾ ਤਫਰੀ  ਫੈਲਾਉਣ ਵਿਚ ਵੀ ਕਰਨ ਲੱਗੇ ਹਨ। ਸਾਨੂੰ ਉਨ੍ਹਾਂ ਦੇ ਬਹਿਕਾਵੇ ਤੋਂ ਬੱਚਨਾ ਹੈ। ਸਾਨੂੰ ਰਸਤੇ ਤੋਂ ਨਹੀਂ ਭਟਕਨਾ ਹੈ। ਆਪਣੇ ਕਮਫਰਟ ਜੋਨ ਤੋਂ ਬਾਹਰ ਆਉਣ। ਖਤਰਾ ਚੁੱਕਣ ਤੋਂ ਨਾ ਝਿਝਕਣ।

          ਉਨ੍ਹਾਂ ਨੇ ਕਿਹਾ ਕਿ ਤਰੱਕੀ ਦੇ ਲਈ ਦੋ ਤਰ੍ਹਾ ਦੀ ਕਰੰਸੀ ਇਕੱਠੀ ਕਰਨ। ਪਹਿਲਾ- ਪਰਫਾਰਮੈਂਸ ਕਰੰਸੀ। ਆਪਣਾ ਕੰਮ ਲੋਕਾਂ ਦੀ ਉਮੀਦ ਤੋਂ ਥੋੜਾ ਬਿਹਤਰ ਕਰਨ। ਇਸ ਨਾਲ ਤੁਹਾਡੀ ਸਾਖ ਵਧੇਗੀ। ਦੂਜਾ- ਰਿਲੇਸ਼ਨਸ਼ਿਪ ਕਰੰਸੀ , ਲੋਕਾਂ ੋਤੋਂ ਚੰਗਾ ਸਰੋਕਾਰ ਰੱਖਣ, ਟੀਮ ਪਲੇਟਰ ਹੋ ਕੇ ਹੀ ਤੁਹਾਡੀ ਜਿੰਦਗੀ ਵਿਚ ਕੁੱਝ ਵੱਡਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਖੁਸ਼ ਰਹਿਣਾ ਸਿੱਖਣ ਦੀ ਚੀਜ ਹੈ।

          ਮੁੱਖ ਮੰਤਰੀ (Manohar Lal) ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮੇਂ ਅਤੇ ਪੈਸੇ ਦੇ ਵਿਚ ਸਮੇਂ ਨੂੰ ਮਹਤੱਵ ਦੇਣ। ਦਿਮਾਗ ਨੂੰ ਕਾਬੂ ਵਿਚ ਰੱਖਣ ਲਈ ਯੋਗ-ਧਿਆਨ ਕਰਨ। ਖੁਦ ਨੂੰ ਕੰਮ ਵਿਚ ਵਿਅਸਤ ਰੱਖਦ, ਤਾਂ ਜੋ ਦਿਮਾਗ ਵਿਚ ਬੂਰੇ ਵਿਚਾਰ ਨਾ ਆ ਪਾਉਣ। ਖੁਦ ‘ਤੇ ਭਰੋਸਾ ਕਰਨ, ਸਕਾਰਾਤਮਕਤਾ ਬਣਾਏ ਰੱਖਣ, ਤਾਂ ਜੋ ਦਿਮਾਗ ਵਿਚ ਬੂਰੇ ਵਿਚਾਰ ਨਾ ਆ ਪਾਉਣ। ਖੁਦ ‘ਤੇ ਭਰੋਸਾ ਕਰਨ , ਸਕਾਰਤਮਕਤਾ ਬਣਾਏ ਰੱਖਣ, ਉਪਲਬਧ ਮੌਕਿਆਂ ਦਾ ਲਾਭ ਚੁੱਕ ਕੇ ਕਾਰਗਰ ਅਤੇ ਜ਼ਿੰਮੇਵਾਰ ਨਾਗਰਿਕ ਬਣਨ |

Exit mobile version