July 7, 2024 4:35 pm
ਮਹਿਲਾ ਕ੍ਰਿਕਟ ਵਿਸ਼ਵ

ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਦਾ 04 ਮਾਰਚ ਨੂੰ ਹੋਵੇਗਾ ਆਗਾਜ਼

ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਅਗਲੇ ਮਹੀਨੇ 04 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ| ਆਈਸੀਸੀ ਨੇ 15 ਦਸੰਬਰ 2020 ਨੂੰ ਐਲਾਨ ਕੀਤਾ ਕਿ ਮਹਿਲਾ ਕ੍ਰਿਕਟ ਵਿਸ਼ਵ ਕੱਪ 04 ਮਾਰਚ ਤੋਂ 03 ਅਪ੍ਰੈਲ ਤੱਕ ਖੇਡਿਆ ਜਾਵੇਗਾ।

ਚੰਡੀਗੜ੍ਹ 03 ਮਾਰਚ 2022: ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਅਗਲੇ ਮਹੀਨੇ 04 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਇਸ ਵਿਸ਼ਵ ਕੱਪ ਦੀ ਸ਼ੁਰੂਆਤ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਮੈਚ ਨਾਲ ਹੋਵੇਗੀ । ਤੁਹਾਨੂੰ ਦੱਸ ਦਈਏ ਕਿ ਇਹ ਵਿਸ਼ਵ ਕੱਪ 2021 ‘ਚ ਹੋਣਾ ਸੀ | ਪਰ ਕੋਰੋਨਾ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਆਈਸੀਸੀ ਨੇ 15 ਦਸੰਬਰ 2020 ਨੂੰ ਐਲਾਨ ਕੀਤਾ ਕਿ ਮਹਿਲਾ ਕ੍ਰਿਕਟ ਵਿਸ਼ਵ ਕੱਪ 04 ਮਾਰਚ ਤੋਂ 03 ਅਪ੍ਰੈਲ ਤੱਕ ਖੇਡਿਆ ਜਾਵੇਗਾ।

ਵਿਸ਼ਵ ਕੱਪ ਦਾ ਫਾਈਨਲ ਕ੍ਰਾਈਸਟਚਰਚ ‘ਚ ਹੋਵੇਗਾ ਪਰ ਇਸ ਤੋਂ ਪਹਿਲਾਂ ਅੱਠ ਟੀਮਾਂ ਨੂੰ 30 ਮੈਚ ਹੋਣਗੇ । ਪਿਛਲੀ ਵਾਰ ਜਦੋਂ ਨਿਊਜ਼ੀਲੈਂਡ ‘ਚ ਮਹਿਲਾ ਵਿਸ਼ਵ ਕੱਪ ਹੋਇਆ ਸੀ ਤਾਂ ਐਮਿਲੀ ਡਰੱਮ ਦੀ ਅਗਵਾਈ ‘ਚ ਨਿਊਜ਼ੀਲੈਂਡ ਨੇ ਫਾਈਨਲ ‘ਚ ਆਸਟਰੇਲੀਆ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਆਸਟ੍ਰੇਲੀਆ ਨੇ ਹੁਣ ਤੱਕ ਸਭ ਤੋਂ ਵੱਧ ਵਿਸ਼ਵ ਕੱਪ ਜਿੱਤੇ ਹਨ। ਸਾਲ 2013 ‘ਚ, ਉਸਨੇ ਆਪਣਾ ਸੱਤਵਾਂ ਵਿਸ਼ਵ ਕੱਪ ਜਿੱਤਿਆ ਅਤੇ 2017 ਵਿਸ਼ਵ ਕੱਪ ‘ਚ, ਇੰਗਲੈਂਡ ਨੇ ਫਾਈਨਲ ‘ਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ।

ਇਸ ਵਿਸ਼ਵ ਕੱਪ ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ‘ਚ ਸਟੇਡੀਅਮ ‘ਚ ਸਮਰੱਥਾ ਦਾ ਸਿਰਫ 10 ਫੀਸਦੀ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਟੂਰਨਾਮੈਂਟ ਦੇ ਅੱਗੇ ਵਧਣ ਨਾਲ ਭੀੜ ਦੀ ਸੀਮਾ ਵਧਾਈ ਜਾ ਸਕਦੀ ਹੈ। ਇਹ ਦੂਜੀ ਵਾਰ ਹੋਵੇਗਾ ਜਦੋਂ ਮਹਿਲਾ ਵਨਡੇ ਵਿਸ਼ਵ ਕੱਪ ‘ਚ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐਸ) ਦੀ ਵਰਤੋਂ ਕੀਤੀ ਜਾਵੇਗੀ।