Site icon TheUnmute.com

Canada: ਚੀਨ ਨਾਲ ਮੁਕਾਬਲੇ ਲਈ ਪੱਛਮ ਦੇਸ਼ ਹੋਣ ਇੱਕਜੁਟ : ਜਸਟਿਨ ਟਰੂਡੋ

Justin Trudeau

ਚੰਡੀਗੜ੍ਹ 27 ਦਸੰਬਰ 2021: ਚੀਨ ਨਾਲ ਕੈਨੇਡਾ ਦੇ ਸਬੰਧ ਪਿਛਲੇ ਕੁਝ ਸਾਲਾਂ ਤੋਂ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ ਕੈਨੇਡਾ ਦੇ ਗਲੋਬਲ ਟੀਵੀ ਨਾਲ ਇੱਕ ਤਾਜ਼ਾ ਇੰਟਰਵਿਊ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਚੀਨੀ (Chine) ਲੀਡਰਸ਼ਿਪ ‘ਤੇ ਪੱਛਮ ਨੂੰ ਇੱਕ ਦੂਜੇ ਵਿਰੁੱਧ ਵਰਤਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੱਛਮ ਨੂੰ ਇਸਦਾ ਮੁਕਾਬਲਾ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਹੈ।ਜਸਟਿਨ ਟਰੂਡੋ (Justin Trudeau) ਨੇ ਕਿਹਾ ਕਿ ਚੀਨ ਦੀ “ਦਬਾਅ ਵਾਲੀ ਕੂਟਨੀਤੀ” ਦੇ ਖਿਲਾਫ ਸਮਾਨ ਸੋਚ ਵਾਲੇ ਦੇਸ਼ਾਂ ਨੂੰ ਇਕਜੁੱਟ ਮੋਰਚਾ ਬਣਾਉਣਾ ਚਾਹੀਦਾ ਹੈ।

ਜਸਟਿਨ ਟਰੂਡੋ (Justin Trudeau ਨੇ ਕਿਹਾ, “ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਚੀਨ ਦੇ ਖਿਲਾਫ ਇੱਕਜੁੱਟਤਾ ਵਿੱਚ ਮਜ਼ਬੂਤ ​​​​ਖੜ੍ਹਨਾ ਹੋਵੇਗਾ, ਤਾਂ ਜੋ ਇਹ ਇੱਕ ਦੂਜੇ ਨੂੰ ਭੜਕਾਉਣ ਨਾਲ ਸਾਨੂੰ ਵੰਡ ਨਾ ਦੇਵੇ।” ਅਸੀਂ ਮੁਕਾਬਲਾ ਕਰਦੇ ਹਾਂ ਅਤੇ ਚੀਨ (Chine)ਸਮੇਂ-ਸਮੇਂ ‘ਤੇ ਸਾਨੂੰ ਇੱਕ ਮੁਕਾਬਲੇਬਾਜ਼ ਬਾਜ਼ਾਰ ਵਿੱਚ ਇੱਕ ਦੂਜੇ ਦੇ ਵਿਰੁੱਧ ਖੜ੍ਹਾ ਕਰਦਾ ਹੈ।’ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੱਸਿਆ ਇਸ ਲਈ ਪੈਦਾ ਹੋਈ ਕਿਉਂਕਿ ਕਈ ਪੱਛਮੀ ਦੇਸ਼ਾਂ ਨੇ ਚੀਨੀ ਬਾਜ਼ਾਰ ਤੱਕ ਪਹੁੰਚ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਚੀਨ (Chine) ਨੇ ਆਪਣੀਆਂ ਸ਼ਰਤਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੱਛਮੀ ਦੇਸ਼ਾਂ ਨੂੰ ਇਕ-ਦੂਜੇ ਵਿਰੁੱਧ ਵਰਤਣਾ ਸ਼ੁਰੂ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕੈਨੇਡਾ-ਚੀਨ ਵਿਵਾਦ ਸਾਲ 2018 ‘ਚ ਉਦੋਂ ਸ਼ੁਰੂ ਹੋਇਆ ਸੀ, ਜਦੋਂ ਚੀਨੀ ਨਾਗਰਿਕ ਅਤੇ ਹੁਆਵੇਈ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੂ ਨੂੰ ਵੈਨਕੂਵਰ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਜਵਾਬ ਵਿਚ ਚੀਨ ਵਿਚ ਦੋ ਕੈਨੇਡੀਅਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੇਂਗ ਨੂੰ ਇਸ ਸਾਲ ਸਤੰਬਰ ਵਿੱਚ ਇੱਕ ਸਮਝੌਤੇ ਤਹਿਤ ਰਿਹਾਅ ਕੀਤਾ ਗਿਆ ਸੀ | ਜਿਸ ਨਾਲ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਸੰਭਵ ਹੋਈ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ, ਟਰੂਡੋ ਨੇ ਬੀਜਿੰਗ ਵਿੰਟਰ ਓਲੰਪਿਕ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਸੀ।

Exit mobile version