July 7, 2024 4:23 pm
https://www.facebook.com/theunmuteofficial/

ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਇਸ ਦਿਨ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, 19 ਜਨਵਰੀ 2022 : ਪੰਜਾਬ ‘ਚ ਇਸ ਸਮੇਂ ਠੰਡ ਨੇ ਆਪਣਾ ਪੂਰਾ ਜ਼ੋਰ ਫੜ ਲਿਆ ਹੈ ਅਤੇ ਕਈ ਦਿਨਾਂ ਤੋਂ ਸੂਰਜ ਬਿਲਕੁਲ ਵੀ ਨਹੀਂ ਨਿਕਲ ਰਿਹਾ ਹੈ। ਚੰਡੀਗੜ੍ਹ ਦੇ ਮੌਸਮ ਵਿਭਾਗ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ 2 ਤੋਂ 3 ਦਿਨ ਤੱਕ ਸੂਰਜ ਨਿਕਲਣਾ ਸੰਭਵ ਨਹੀਂ ਹੈ। ਮੌਜੂਦਾ ਮੌਸਮ ਦਾ ਮਿਜਾਜ਼ ਅਜਿਹਾ ਹੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੱਛਮੀ ਚੱਕਰਵਾਤ ਦੇ ਇੱਕ ਵਾਰ ਫਿਰ ਸਰਗਰਮ ਹੋਣ ਨਾਲ 21 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।