ਮੌਸਮ

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਥਾਵਾਂ ‘ਤੇ ਬਾਰਸ਼ ਨਾਲ ਪਏ ਗੜੇ

ਚੰਡੀਗੜ੍ਹ 04 ਮਈ 2022: ਕਾਫੀ ਸਮਾਂ ਇੰਤਜ਼ਾਰ ਤੋਂ ਬਾਅਦ ਆਖਰਕਾਰ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਚੰਡੀਗੜ੍ਹ ਵਿੱਚ ਜਿਥੇ ਅੱਜ ਸਵੇਰੇ ਮੀਂਹ ਪਿਆ ਉਥੇ ਪਟਿਆਲਾ ਵਿੱਚ ਬਾਅਦ ਦੁਪਹਿਰ ਮੀਂਹ ਦੇ ਨਾਲ ਗੜੇ ਵੀ ਪਏ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਉੱਤਰੀ ਭਾਰਤ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਮਹੀਨੇ ਵਿੱਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਚੁੱਕਾ ਸੀ । ਅੱਜ ਪਟਿਆਲਾ ਵਿੱਚ ਅੱਜ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਸ਼ਹਿਰ ਵਿੱਚ ਅੱਜ ਭਾਰੀ ਤੂਫ਼ਾਨ ਅਤੇ ਗੜੇਮਾਰੀ ਹੋਈ ਹੈ। ਸ਼ਹਿਰ ‘ਚ ਕਈ ਥਾਵਾਂ ‘ਤੇ ਤੇਜ਼ ਮੀਂਹ ਪਿਆ।

ਇਸਦੇ ਨਾਲ ਹੀ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤਾਂ ਕਿਤੇ ਸ਼ਹਿਰ ਦੇ ਕਈ ਇਲਾਕੇ ਜਲ-ਥਲ ਹੋ ਗਏ, ਪਿਛਲੇ ਦਿਨੀਂ ਪੈ ਰਹੀ ਗਰਮੀ ਤੋਂ ਲੋਕ ਪ੍ਰੇਸ਼ਾਨ ਸਨ ਤੇ ਕਹਿਰ ਦੀ ਗਰਮੀ ਦਾ ਕਹਿਰ ਵੀ ਝੱਲ ਰਹੇ ਸਨ। ਕੜਕਦੀ ਧੁੱਪ ਅਤੇ ਹੁੰਮਸ ਨਾਲ ਲੋਕ ਪ੍ਰੇਸ਼ਾਨ ਸਨ। ਅੱਜ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਨੂੰ ਦੇਖਦਿਆਂ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖਣ ਨੂੰ ਮਿਲੀ।

Scroll to Top