Site icon TheUnmute.com

ਦਿੱਲੀ ‘ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਘਟਿਆ, ਬਾਰਿਸ਼ ਦਾ ਯੈਲੋ ਅਲਰਟ ਜਾਰੀ

Yamuna

ਚੰਡੀਗੜ੍ਹ, 15 ਜੁਲਾਈ 2023: ਦਿੱਲੀ ‘ਚ ਸ਼ਨੀਵਾਰ ਨੂੰ ਯਮੁਨਾ (Yamuna) ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ । ਦੁਪਹਿਰ 12 ਵਜੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 207.38 ਮੀਟਰ ‘ਤੇ ਆ ਗਿਆ ਹੈ ਅਤੇ ਇਸ ਦੇ ਹੋਰ ਘਟਣ ਦੀ ਉਮੀਦ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਦਿੱਲੀ ‘ਚ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐਮਡੀ ਮੁਤਾਬਕ 15 ਜੁਲਾਈ ਨੂੰ ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਰਾਜਧਾਨੀ ਦੇ ਇੰਦਰਪ੍ਰਸਥ ਇਲਾਕੇ ‘ਚ ਯਮੁਨਾ ਨਦੀ ‘ਚ ਬਣੇ ਡਰੇਨੇਜ ਦਾ ਰੈਗੂਲੇਟਰ ਟੁੱਟ ਗਿਆ। ਸ਼ੁੱਕਰਵਾਰ ਰਾਤ ਨੂੰ ਫੌਜ ਦੀ ਮੱਦਦ ਨਾਲ ਇਸ ਨੂੰ ਠੀਕ ਕੀਤਾ ਗਿਆ ਹੈ । ਆਈਟੀਓ ਬੈਰਾਜ ਦਾ ਇੱਕ ਗੇਟ ਵੀ ਖੋਲ੍ਹਿਆ ਗਿਆ।

ਹਾਲਾਂਕਿ ਯਮੁਨਾ ਬਾਜ਼ਾਰ, ਲਾਲ ਕਿਲਾ, ਆਈਟੀਓ, ਬੇਲਾ ਰੋਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਅਜੇ ਵੀ ਭਰਿਆ ਹੋਇਆ ਹੈ। NDRF ਦੀਆਂ 16 ਟੀਮਾਂ ਅਜੇ ਵੀ ਰਾਹਤ ਅਤੇ ਬਚਾਅ ਲਈ ਤਾਇਨਾਤ ਹਨ। ਜੇਕਰ ਪੂਰੇ ਦੇਸ਼ ਦੇ ਮੌਸਮ ਦੀ ਗੱਲ ਕਰੀਏ ਤਾਂ ਅਗਲੇ 24 ਘੰਟਿਆਂ ‘ਚ ਹਿਮਾਚਲ, ਮੱਧ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਸਮੇਤ 20 ਸੂਬਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸਦੇ ਨਾਲਹਿ ਪੁਰਾਣੀ ਦਿੱਲੀ, ਕਸ਼ਮੀਰੀ ਗੇਟ ਅਤੇ ਯਮੁਨਾ ਬਾਜ਼ਾਰ ਸਮੇਤ ਦਿੱਲੀ ਦੇ 30 ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹਨ। ਓਖਲਾ ਵਾਟਰ ਟਰੀਟਮੈਂਟ ਪਲਾਂਟ ਚਾਲੂ ਕੀਤਾ ਗਿਆ। ਵੀਰਵਾਰ ਨੂੰ ਨਦੀ ਦੇ ਪਾਣੀ ਦਾ ਪੱਧਰ 208.66 ਮੀਟਰ ਹੋਣ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ ਸੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਦੀ ਦੇ ਪਾਣੀ ਦਾ ਪੱਧਰ 207.7 ਤੱਕ ਪਹੁੰਚਣ ‘ਤੇ ਵਜ਼ੀਰਾਬਾਦ ਅਤੇ ਚੰਦਰਵਾਲ ਦੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਚਾਲੂ ਕਰ ਦਿੱਤੇ ਜਾਣਗੇ। ਰਾਜਧਾਨੀ ਵਿੱਚ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। 22 ਹਜ਼ਾਰ ਤੋਂ ਵੱਧ ਲੋਕ ਟੈਂਟਾਂ ਅਤੇ ਹੋਰ ਸ਼ੈਲਟਰਾਂ ਵਿੱਚ ਰਹਿ ਰਹੇ ਹਨ। ਰਾਹਤ ਕਾਰਜਾਂ ਲਈ NDRF ਦੀਆਂ 16 ਟੀਮਾਂ ਤਾਇਨਾਤ ਹਨ।

Exit mobile version