Site icon TheUnmute.com

ਵਿਜੀਲੈਂਸ ਬਿਊਰੋ ਨੇ ਮ੍ਰਿਤਕ ਦੇ ਨਾਂ ‘ਤੇ ਕਰਜ਼ਾ ਲੈਣ ਦੇ ਦੋਸ਼ ਹੇਠ ਸਹਿਕਾਰੀ ਬੈਂਕ ਦੇ ਪੰਜ ਕਰਮਚਾਰੀ ਗ੍ਰਿਫਤਾਰ

Vigilance Bureau

ਚੰਡੀਗੜ, 22 ਜੁਲਾਈ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਹੁਸ਼ਿਆਰਪੁਰ ‘ਚ ਸਹਿਕਾਰੀ ਸਭਾ ਦੇ ਪੰਜ ਕਰਮਚਾਰੀਆਂ ਨੂੰ ਇੱਕ ਮ੍ਰਿਤਕ ਮੈਂਬਰ ਦੇ ਨਾਂ ‘ਤੇ ਕਰਜ਼ਾ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ | ਇਹ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ ਦੇ ਕਰਮਚਾਰੀਆਂ ਹਨ | ਇਸ ਮਾਮਲੇ ‘ਚ ਸਹਿਕਾਰੀ ਸਭਾ ਧੁੱਗਾ ਕਲਾਂ ਨਾਲ ਸੰਬੰਧਿਤ ਤਿੰਨ ਜਣਿਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾਜਾ ਚੁੱਕਾ ਹੈ |

ਫੜੇ ਗਏ ਮੁਲਜਮਾਂ ਦੀ ਪਛਾਣ ਯੁੱਧਵੀਰ ਸਿੰਘ, ਮੌਜੂਦਾ ਸਹਾਇਕ ਰਜਿਸਟਰਾਰ, ਸਹਿਕਾਰੀ ਬੈਂਕ ਦਸੂਹਾ, ਰਵਿੰਦਰ ਸਿੰਘ ਕਲਰਕ-ਕਮ ਕੈਸ਼ੀਅਰ, ਮਨਜੀਤ ਸਿੰਘ ਕੈਸ਼ੀਅਰ (ਸੇਵਾਮੁਕਤ), ਅਵਤਾਰ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਅਤੇ ਪਰਮਜੀਤ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਵਜੋਂ ਹੋਈ | ਇਸਦੇ ਨਾਲ ਹੀ ਤੱਥਾਂ ਦੇ ਆਧਾਰ ‘ਤੇ ਅਜੈਬ ਸਿੰਘ, ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਖ਼ਿਲਾਫ਼ ਧਾਰਾ 409, 420, 465, 466, 467, 468, 471, 120-ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 3(1) (ਏ) ਅਧੀਨ 13(2) ਅਧੀਨ ਥਾਣਾ ਜਲੰਧਰ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਕਿ ਕੈਸ਼ੀਅਰ ਅਜਾਇਬ ਸਿੰਘ ਨੂੰ ਪਿੰਡ ਧੁੱਗਾ ਕਲਾਂ ਦੇ ਰਹਿਣ ਵਾਲੇ ਸੁਸਾਇਟੀ ਦੇ ਮ੍ਰਿਤਕ ਮੈਂਬਰ ਗੁਲਜ਼ਾਰ ਸਿੰਘ ਦੇ ਨਾਂ ‘ਤੇ 1,92,000 ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਹੇਠ ਹੋਰਨਾ ਸਮੇਤ ਫੜਿਆ ਸੀ | ਉਸਨੇ ਸਾਰਾ ਕਰਜ਼ਾ ਮ੍ਰਿਤਕ ਗੁਲਜ਼ਾਰ ਸਿੰਘ ਦੇ ਖਾਤੇ ‘ਚ ਜਮ੍ਹਾ ਕਰਵਾ ਦਿੱਤਾ ਅਤੇ ਬਾਅਦ ‘ਚ 1,90,000 ਰੁਪਏ ਦਾ ਦੁਬਾਰਾ ਕਰਜ਼ਾ ਲੈ ਲਿਆ | ਉਕਤ ਨੇ ਗ੍ਰਿਫਤਾਰੀ ਦੇ ਡਰ ਕਾਰਨ ਸਾਰਾ ਕਰਜ਼ਾ 2,26,315 ਰੁਪਏ ਲੱਖ ਰੁਪਏ ਜਮ੍ਹਾ ਕਰਵਾ ਦਿੱਤਾ ਸੀ | ਪੁੱਛਗਿੱਛ ਕਰਨ ‘ਤੇ ਟੀਨ ਜਣੇ ਅਜਾਇਬ ਸਿੰਘ, ਤਰਸੇਮ ਸਿੰਘ ਅਤੇ ਨਿਰੰਜਨ ਸਿੰਘ ਨੂੰ ਫੜਿਆ ਸੀ |

Exit mobile version