Site icon TheUnmute.com

THE UNMUTE UPDATE: ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਕਰਵਾਉਣਗੇ ਵਿਆਹ

Khalsa Sajna Diwas

ਚੰਡੀਗੜ੍ਹ 06 ਜੁਲਾਈ 2022: ਚੰਡੀਗੜ੍ਹ 06 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਕੱਲ੍ਹ ਵਿਆਹ ਕਰਵਾਉਣ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਵਿਆਹ ਡਾ. ਗੁਰਪੀਤ ਕੌਰ ਨਾਲ ਇਹ ਵਿਆਹ ਸੀਐਮ ਹਾਊਸ ਵਿੱਚ ਹੋਏਗਾ | ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਮਾਤਾ ਅਤੇ ਭੈਣ ਨੇ ਉਨ੍ਹਾਂ ਲਈ ਕੁੜੀ ਚੁਣੀ ਹੈ |

ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਮਾਤਾ ਦੀ ਇੱਛਾ ਤੋਂ ਬਾਅਦ ਇਹ ਫੈਸਲਾ ਲਿਆ ਹੈ | ਇਸ ਸਮਾਗਮ ‘ਚ ਸਿਰਫ ਪਰਿਵਾਰ ਵਾਲੇ ਹੀ ਸ਼ਾਮਲ ਹੋਣਗੇ | ਇਸਦੇ ਨਾਲ ਹੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚਣਗੇ।ਜਿਕਰਯੋਗ ਹੈ ਕਿ ਉਨ੍ਹਾਂ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲੋਂ ਤਲਾਕ ਹੋ ਗਿਆ ਸੀ। ਉਹ ਹੁਣ ਆਪਣੇ ਬੱਚਿਆਂ ਨਾਲ ਵਿਦੇਸ਼ ਰਹਿੰਦੀ ਹੈ ਅਤੇ ਉਨ੍ਹਾਂ ਕੋਲ ਇੱਕ ਮੁੰਡਾ ਤੇ ਕੁੜੀ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਿਆਸੀ ਸਫਰ ਲਈ ਹੀ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਸੀ |

Exit mobile version