ਚੰਡੀਗੜ੍ਹ 15 ਫਰਵਰੀ 2022: ਦੁਨੀਆਂ ‘ਚ ਕੋਰੋਨਾ ਵਾਇਰਸ ਦੇ ਮੱਦੇਨਜਰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਅਫਰੀਕੀ ਮਹਾਦੀਪ ਦੇ ਦੇਸ਼ਾਂ ਨੂੰ ਜਾਨਸਨ ਐਂਡ ਜੌਨਸਨ ਵੈਕਸੀਨ ਦੀਆਂ 50 ਲੱਖ ਤੋਂ ਵਾਧੂ ਖੁਰਾਕਾਂ ਦਾਨ ਕੀਤੀਆਂ ਹਨ, ਜੋ ਵਰਤਮਾਨ ਵਿੱਚ ਮਹਾਂਦੀਪ ਦੇ ਦੇਸ਼ਾਂ ‘ਚ ਵੰਡੀਆਂ ਜਾ ਰਹੀਆਂ ਹਨ। ਐਂਟਨੀ ਬਲਿੰਕੇਨ ਨੇ ਕਿਹਾ ਕਿ ਮੈਂ ਇਹ ਵੀ ਘੋਸ਼ਣਾ ਕਰਦਾ ਹਾਂ ਕਿ ਅਮਰੀਕੀ ਸਰਕਾਰ ਨੇ ਅਫਰੀਕਨ ਯੂਨੀਅਨ ਦੇ ਟੀਕੇ ਦੀ ਖਰੀਦ ਅਤੇ ਵੰਡ ਲਈ ਜਾਨਸਨ ਐਂਡ ਜੌਨਸਨ ਦੇ ਕੋਵਿਡ-19 ਟੀਕੇ ਦੀਆਂ 5 ਮਿਲੀਅਨ ਖੁਰਾਕਾਂ ਅਫਰੀਕਨ ਵੈਕਸੀਨ ਐਕਵਿਜ਼ੀਸ਼ਨ ਟਰੱਸਟ (ਏਵੀਏਟੀ) ਨੂੰ ਦਾਨ ਕੀਤੀਆਂ ਹਨ।