ਅਮਰੀਕਾ ਨੇ ਬਲੈਕ ਲਿਸਟ ਕੀਤੀਆਂ 27 ਕੰਪਨੀਆਂ, ਲਿਸਟ 'ਚ ਚੀਨੀ ਕੰਪਨੀਆਂ ਸ਼ਾਮਿਲ

ਅਮਰੀਕਾ ਨੇ ਬਲੈਕ ਲਿਸਟ ਕੀਤੀਆਂ 27 ਕੰਪਨੀਆਂ, ਲਿਸਟ ‘ਚ ਚੀਨੀ ਕੰਪਨੀਆਂ ਸ਼ਾਮਿਲ

ਚੰਡੀਗੜ੍ਹ 26 ਨਵੰਬਰ 2021: ਅਮਰੀਕਾ ਨੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਦੇਖਦਿਆਂ 27 ਵਿਦੇਸ਼ੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਹੈ। ਇਨ੍ਹਾ 27 ਕੰਪਨੀਆਂ ‘ਚ ਚੀਨ ਦੀਆਂ 12 ਕੰਪਨੀਆਂ ਸ਼ਾਮਲ ਹਨ। ਬਲੈਕ ਲਿਸਟ ਕੀਤੀਆਂ ਇਨ੍ਹਾਂ ਕੰਪਨੀਆਂ ਵਿੱਚ ਪਾਕਿਸਤਾਨ, ਜਾਪਾਨ, ਰੂਸ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਅਮਰੀਕਾ ਨੇ ਇਸ ਬਲੈਕ ਲਿਸਟ ਦਾ ਕਾਰਨ ਰਾਸ਼ਟਰੀ ਸੁਰੱਖਿਆ ਦੱਸਿਆ ਹੈ।ਅਮਰੀਕਾ ਦੇ ਵਣਜ ਸਕੱਤਰ ਜੀਨਾ ਐਮ ਰੇਮੋਂਡੋ ਨੇ ਕਿਹਾ ਹੈ ਕਿ ਵਿਸ਼ਵ ਵਪਾਰ ਰਾਸ਼ਟਰੀ ਸੁਰੱਖਿਆ ਨੂੰ ਬਰਕਾਰ ਰੱਖਣਾ ਤੇ ਸ਼ਾਂਤੀ, ਖੁਸ਼ਹਾਲੀ ਅਤੇ ਲੋਕਾਂ ਦੀ ਆਰਥਿਕ ਸਥਿਤੀ ਮਜਬੂਤ ਕਰਨ ਲਈ ਉਨ੍ਹਾਂ ਲਈ ਮੌਕੇ ਪੈਦਾ ਕਰਨਾ ਹੈ | ਅਮਰੀਕਾ ਨੇ ਇਸਦੇ ਨਾਲ ਉਨ੍ਹਾ ਕੰਪਨੀਆਂ ‘ਤੇ ਵੀ ਪਾਬੰਦੀ ਲਗਾਈ ਜੋ ਚੀਨੀ ਫੌਜ ਨੂੰ ਆਧੁਨਿਕ ਬਣਾਉਣ ‘ਵਿਚ ਮਦਦ ਕਰ ਰਹੀ ਹੈ |

ਅਮਰੀਕਾ ਤੇ ਤਾਇਵਾਨ ਦੀ ਨੇੜਤਾ ਚੀਨ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਮੰਤਰੀ ਝਾਓ ਲਿਜਿਆਨ ਨੇ ਕਿਹਾ ਕਿ ਚੀਨ ਅਮਰੀਕਾ ਦੇ ਇਸ ਕਦਮ ਦਾ ਸਖ਼ਤ ਵਿਰੋਧ ਕਰਦਾ ਹੈ। ਪਾਕਿਸਤਾਨ ਦੀ ਪ੍ਰਮਾਣੂ ਮਿਜ਼ਾਇਲ ਪ੍ਰੋਗਰਾਮ ਤੇ ਵੀ ਰੋਕ ਲਗਾਈ |ਚੀਨ ਨੇ ਤਾਇਵਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨਾਲ ਨੇੜਤਾ ਨਾ ਵਧਾਏ । ਦੱਸਿਆ ਜਾ ਰਿਹਾ ਹੈ ਕਿ ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ,ਪਰ ਤਾਇਵਾਨ ਕਈ ਸਾਲਾਂ ਤੋਂ ਚੀਨ ਤੋਂ ਵੱਖ ਦੱਸਦਾ ਆ ਰਿਹਾ ਹੈ।

Scroll to Top