ਚੰਡੀਗੜ੍ਹ, 13 ਸਤੰਬਰ 2024: ਕੇਂਦਰੀ ਗ੍ਰਹਿ ਮੰਤਰਾਲੇ ਨੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ (Port Blair) ਦਾ ਨਾਮ ਬਦਲ ਕੇ ਸ਼੍ਰੀ ਵਿਜੇਪੁਰਮ (Shri Vijayapuram) ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਹੈ |
ਅਮਿਤ ਸ਼ਾਹ ਨੇ ਇੱਕ ਪੋਸਟ ਸਾਂਝੀਂ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਤਹਿਤ ਅਸੀਂ ਪੋਰਟ ਬਲੇਅਰ ਦਾ ਨਾਮ ਬਦਲ ਕੇ ਸ਼੍ਰੀ ਵਿਜੇਪੁਰਮ (Shri Vijayapuram) ਰੱਖਣ ਦਾ ਫੈਸਲਾ ਕੀਤਾ ਹੈ। ਹੁਣ ਗੁਲਾਮੀ ਦਾ ਇੱਕ ਹੋਰ ਨਿਸ਼ਾਨ ਮਿਟਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਲਿਖਿਆ ਕਿ ਵਿਜੇਪੁਰਮ ਸੁਤੰਤਰਤਾ ਸੰਗਰਾਮ ‘ਚ ਪ੍ਰਾਪਤ ਹੋਈ ਜਿੱਤ ਅਤੇ ਇਸ ‘ਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੀ ਵਿਲੱਖਣ ਭੂਮਿਕਾ ਦਾ ਪ੍ਰਤੀਕ ਹੈ। ਸਾਡੇ ਸੁਤੰਤਰਤਾ ਸੰਗਰਾਮ ਅਤੇ ਇਤਿਹਾਸ ‘ਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਇੱਕ ਵਿਲੱਖਣ ਸਥਾਨ ਹੈ।