Dr. Baljit Kaur

ਪਿੰਡਾਂ ‘ਚ ਬੰਦ ਪਏ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਸ਼ੁਰੂ ਕਰਵਾਇਆ ਜਾਵੇਗਾ: ਡਾ.ਬਲਜੀਤ ਕੌਰ

ਮਲੋਟ 26 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਹਰ ਇੱਕ ਹਲਕੇ ਦਾ ਵਿਧਾਇਕ ਆਪਣੇ-ਆਪਣੇ ਹਲਕੇ ਵਿਚ ਜਾ ਕੇ ਲੋਕਾਂ ਦੀਆਂ  ਮੁਸ਼ਕਲਾਂ ਸੁਣੀਆਂ ਜਾਣ, ਇਸੇ ਲੜੀ ਤਹਿਤ ਹਲਕਾਂ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਹਲਕੇ ਦੇ ਪਿੰਡ ਲੱਕੜਵਾਲਾ ਵਿਖੇ ਅਲੱਗ-ਅਲੱਗ ਪਿੰਡਾਂ ਦੀਆਂ ਪੰਚਾਇਤਾ ਨਾਲ ਮੁਲਾਕਾਤ ਕੀਤੀ ਅਤੇ ਉਹਨਾ ਦੀਆ ਸਮੱਸਿਆਵਾ ਨੂੰ ਸੁਣਿਆ ਅਤੇ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਪਿੰਡਾਂ ਵਿਚ ਬੰਦ ਪਏ ਅਧੂਰੇ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਹੈ |

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਉਹਨਾ ਦਾ ਅੱਜ ਇਹ ਪ੍ਰੋਗਰਾਮ ਹਲਕੇ ਦੇ ਪਿੰਡਾਂ ਦੀਆਂ  ਪੰਚਾਇਤਾਂ ਨਾਲ ਮਿਲ ਕੇ ਉਨ੍ਹਾਂ ਦੀਆ ਮੁਸ਼ਕਲਾਂ ਸੁਣ ਕੇ ਪਿੰਡਾਂ ਵਿਚ ਰੁਕੇ ਹੋਏ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾਣ ।

ਆਬੂਧਾਬੂ ਵਿਚ ਫਸੇ 100  ਪੰਜਾਬੀਆਂ ਦੇ  ਪੁੱਛੇ ਜਾਣ ‘ਤੇ ਉਨ੍ਹਾ ਕਿਹਾ ਕਿ ਇਹ ਪਹਿਲਾ ਹੀ ਮੁੱਖ ਮੰਤਰੀ ਮਾਨ ਦੇ ਧਿਆਨ ਵਿੱਚ ਹੈ, ਜਿੱਥੇ ਵਿਚ ਕੋਈ ਪੰਜਾਬੀ ਫਸਿਆ ਹੈ ਉਨ੍ਹਾ ਨੂੰ ਲਿਆਉਣ ਲਈ ਉਹਨਾ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਮਾਨ ਸਰਕਾਰ ਪੂਰੀ ਫ਼ਿਕਰਮੰਦ ਹੈ। ਪੰਜਾਬ ਸਰਕਾਰ ਵਲੋਂ ਪੰਜਾਬ ਦੇ ਟੋਲ ਪਲਾਜ਼ਾ ਬੰਦ ਕਰਨ ‘ਤੇ ਉਹਨਾ ਕਿਹਾ ਕਿ ਪੰਜਾਬ  ਦੇ ਮੁੱਖ ਮੰਤਰੀ ਮਾਨ ਦਾ ਟੀਚਾ ਸੀ ਕਿ ਟੌਲ ਪਲਾਜੇ ਬੰਦ ਕੀਤੇ ਜਾਣ, ਹੁਣ ਜਿੱਥੇ ਜਿੱਥੇ ਵੀ ਜੁਰੂਰਤ ਹੈ ਉਥੇ ਟੌਲ ਬੰਦ ਕੀਤੇ ਜਾ ਰਹੇ ਹਨ ।

ਅੱਜ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦੇਸ ਦੀ ਕਰੰਸੀ ਉੱਪਰ ਲੱਛਮੀ ਅਤੇ ਗਣੇਸ਼ ਜੀ ਫੋਟੋ ਲਾਉਣ  ਦੀ ਅਪੀਲ ਕੀਤੀ ਹੈ, ਇਸਨੂੰ ਲੈ ਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਉਨ੍ਹਾ ਦਾ ਸਿਮੋਲਕ ਬਿਆਨ ਹੈ ਕਿਉਕਿ ਹਿੰਦੂ ਧਰਮ ਵਿਚ ਗਨੇਸ ਅਤੇ ਮਾਤਾ ਲਛਮੀ ਨੂੰ ਅਸੀਂ ਧੰਨ ਜਾਂ ਸਿੱਖਿਆ ਨਾਲ ਸਬੰਧਤ ਸੁੱਭ ਮੰਨਦੇ ਹਾਂ । ਇਸ ਬਿਆਨ ਨੂੰ ਅਸੀਂ ਸਿਮੋਲਕ ਸਮਝਦੇ ਹਾਂ । ਪੁੱਛੇ ਜਾਣ ਤੇ ਆਂਗਣਵਾੜੀ ਵਰਕਰਾ ਨੂੰ ਆ ਰਹੀਆਂ ਮੁਸ਼ਕਲਾਂ ਤੇ ਉਹਨਾ ਕਿਹਾ ਕਿ ਨਵੇਂ ਆਂਗਣਵਾੜੀ ਸੈਂਟਰ ਅਤੇ ਫ਼ੂਡ ਸਪਲਾਈ ਦੀ ਸਪਲਾਈ ਲਈ ਮਾਮਲਾ ਧਿਆਨ ਵਿਚ ਹੈ ਨਵੇਂ ਪ੍ਰਾਜੈਕਟ ਨਾਬਾਰਡ ਕੋਲ ਰੱਖੇ ਸੀ ਅਤੇ ਜਲਦ ਸ਼ੁਰੂ ਹੋਣਗੇ।

Scroll to Top