Site icon TheUnmute.com

UAE ਨੇ ਹੂਤੀ ਬਾਗੀਆਂ ਦੇ ਕੇਂਦਰਾਂ ‘ਤੇ ਅੱਧੀ ਰਾਤ ਹਮਲਾ ਕਰਕੇ ਲਿਆ ਬਦਲਾ

UAE atteck on Yemeni

ਚੰਡੀਗੜ੍ਹ 18 ਜਨਵਰੀ 2022: ਸੰਯੁਕਤ ਅਰਬ ਅਮੀਰਾਤ (UAE) ‘ਚ ਹੂਤੀ ਬਾਗੀਆਂ ਨੇ ਵੱਡਾ ਹਮਲਾ ਕੀਤਾ ਸੀ। ਅਧਿਕਾਰੀਆਂ ਮੁਤਾਬਕ ਅਬੂ ਧਾਬੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ (International Airport) ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਸੋਮਵਾਰ ਨੂੰ ਤਿੰਨ ਵੱਡੇ ਧਮਾਕੇ ਹੋਏ |ਇਸ ਤੋਂ ਬਾਅਦ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਯਮਨ ਦੇ ਹੂਤੀ ਬਾਗੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਗਠਜੋੜ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਅੱਧੀ ਰਾਤ ਨੂੰ ਯਮਨ ਦੀ ਰਾਜਧਾਨੀ ਸਨਾ ਵਿਚ ਹੂਤੀ ਕੇਂਦਰਾਂ ’ਤੇ ਬੰਬਾਰੀ ਕੀਤੀ। ਸੋਮਵਾਰ ਨੂੰ ਇਨ੍ਹਾਂ ਬਾਗੀਆਂ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਆਬੂ ਧਾਬੀ ’ਤੇ ਡਰੋਨ ਹਮਲਾ ਕੀਤਾ ਸੀ। ਆਬੂ ਧਾਬੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਤੇਲ ਡਿਪੂ ਨੇੜੇ ਹੋਏ ਹਮਲੇ ਵਿਚ 2 ਭਾਰਤੀਆਂਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖ਼ਮੀ ਹੋ ਗਏ ਸਨ।

ਬੀਤੀ ਰਾਤ ਦੇ ਡਰੋਨ ਹਮਲੇ ਦੇ ਸਬੰਧ ਵਿਚ ਅਧਿਕਾਰੀਆਂਨੇ ਅਮੀਰਾਤ ਨਿਊਜ਼ ਏਜੰਸੀ (ਡਬਲਯੂ.ਏ.ਐਮ.) ਨੂੰ ਦੱਸਿਆ ਕਿ ਤੇਲ ਕੰਪਨੀ 14NO3 ਦੇ ਗੋਦਾਮ ਦੇ ਨੇੜੇ ਮੁਸਾਫਾ ਉਦਯੋਗਿਕ ਖੇਤਰ ਵਿਚ ਤੇਲ ਟੈਂਕਰਾਂ ਵਿਚ ਧਮਾਕਾ ਹੋਇਆ। ਇਸ ਤੋਂ ਇਲਾਵਾ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਉਸਾਰੀ ਵਾਲੀ ਥਾਂ ’ਤੇ ਵੀ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਛੋਟੇ ਜਹਾਜ਼ ਦੇ ਕੁਝ ਟੁਕੜੇ ਮਿਲੇ ਹਨ। ਹੋ ਸਕਦਾ ਹੈ ਕਿ ਇਹ ਡਰੋਨ ਸਨ ਅਤੇ ਇਨ੍ਹਾਂ ਕਾਰਨ ਟੈਂਕਰਾਂ ਵਿਚ ਧਮਾਕਾ ਹੋਇਆ ਅਤੇ ਹਵਾਈ ਅੱਡੇ ਨੂੰ ਅੱਗ ਲੱਗ ਗਈ।

ਸਾਊਦੀ ਦੀ ਅਗਵਾਈ ਵਾਲੀ ਗਠਜੋੜ ਫੌਜ ਅਤੇ ਹੂਤੀ ਬਾਗੀਆਂ ਵਿਚਾਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। 2015 ਵਿਚ ਹੂਤੀ ਬਾਗੀਆਂ ਦੇ ਯਮਨ ਦੀ ਰਾਜਧਾਨੀ ਸਨਾ ਉੱਤੇ ਕਬਜ਼ਾ ਕਰਨ ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ ਸੀ। ਸਾਊਦੀ ਗੱਠਜੋੜ ਫ਼ੌਜ ਨੇ ਇਸੇ ਸਾਲ ਉਨ੍ਹਾਂ ਖਿਲਾਫ ਫੌਜੀ ਕਾਰਵਾਈ ਕੀਤੀ ਸੀ। ਇਸ ਤੋਂ ਬਾਅਦ ਬਾਗੀਆਂ ਅਤੇ ਅਰਬ ਦੇਸ਼ਾਂ ਵਿਚਾਲੇ ਜਵਾਬੀ ਹਮਲੇ ਸ਼ੁਰੂ ਹੋ ਗਏ।

Exit mobile version