July 2, 2024 10:17 pm
corona third wave

Covid-19: ਕੋਰੋਨਾ ਦੀ ਤੀਜੀ ਲਹਿਰ ਨਾਲ ਹੋ ਸਕਦੀ ਹੈ ਨਵੇਂ ਸਾਲ ਦੀ ਸ਼ੁਰੂਆਤ

ਚੰਡੀਗੜ੍ਹ 21 ਦਸੰਬਰ 2021: ਕੋਰੋਨਾ ਵਾਇਰਸ (Corona Virus) ਦੇ ਦੇਸ਼ ‘ਚ ਰੋਜ਼ਾਨਾ 8 ਹਜ਼ਾਰ ਤੋਂ ਘੱਟ ਮਾਮਲੇ ਆ ਰਹੇ ਹਨ। ਪਿਛਲੇ 24 ਘੰਟਿਆਂ ‘ਚ 7 ਹਜ਼ਾਰ 81 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 264 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 7 ​​ਹਜ਼ਾਰ 469 ਮਰੀਜ਼ਾਂ ਨੇ ਕੋਰੋਨਾ (Corona Virus) ਨੂੰ ਹਰਾਇਆ ਹੈ। ਇਸ ਸਮੇਂ ਦੇਸ਼ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਭਗ 84 ਹਜ਼ਾਰ ਹੈ, ਜੋ ਪਿਛਲੇ 19 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ। ਦੂਜੇ ਪਾਸੇ, ਨੈਸ਼ਨਲ ਕੋਵਿਡ ਸੁਪਰਮਾਡਲ ਕਮੇਟੀ ਨੇ ਮੁਲਾਂਕਣ ਕੀਤਾ ਹੈ ਕਿ ਓਮੀਕ੍ਰੋਨ (Omicron) ਦੇ ਕਾਰਨ ਅਗਲੇ ਸਾਲ ਦੇ ਸ਼ੁਰੂ ਵਿੱਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ। ਅਤੇ ਕੋਰੋਨਾ ਫਰਵਰੀ ਮਹੀਨੇ ਵਿੱਚ ਆਪਣੇ ਸਿਖ਼ਰ ਤੇ ਹੋਵੇਗਾ।
ਇਸ ਕਮੇਟੀ ਦੇ ਮੁੱਖੀ ਪ੍ਰੋਫੈਸਰ ਵਿਦਿਆਸਾਗਰ (Pro.Vidyasagar) ਨੇ ਕਿਹਾ ਕਿ ਓਮੀਕਰੋਨ (Omicron) ਤੀਜੀ ਲਹਿਰ ਲਿਆਵੇਗੀ। ਪਰ ਦੇਸ਼ ਵਿੱਚ ਪ੍ਰਤੀਰੋਧਕ ਸ਼ਕਤੀ ਵਿੱਚ ਭਾਰੀ ਵਾਧਾ ਹੋਣ ਕਾਰਨ, ਤੀਜੀ ਲਹਿਰ ਦੂਜੀ ਲਹਿਰ ਨਾਲੋਂ ਹਲਕਾ ਹੋਵੇਗੀ। ਇਸ ਦੇ ਨਾਲ ਹੀ, ਉਸਨੇ ਕਿਹਾ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਤੀਜੀ ਲਹਿਰ ਵਿੱਚ ਦੂਜੀ ਲਹਿਰ ਦੇ ਮੁਕਾਬਲੇ ਰੋਜ਼ਾਨਾ ਵਧੇਰੇ ਕੇਸ ਹੋਣਗੇ।