July 2, 2024 10:05 pm
The third wave of the corona

ਓਮੀਕਰੋਨ ਵੇਰੀਐਂਟ ਡੇਲਟਾ ਤੋਂ 6 ਗੁਣਾਂ ਤਾਕਤਵਰ ਹੈ ਕੋਰੋਨਾ ਦੀ ਤੀਜੀ ਲਹਿਰ, ਪੜੋ ਪੂਰੀ ਖ਼ਬਰ

ਚੰਡੀਗੜ੍ਹ 30ਨਵੰਬਰ 2021: ਕੋਰੋਨਾ ਦੀ ਤੀਜੀ ਲਹਿਰ ਨੇ ਦੁਨੀਆਂ ਚ ਦਸਤਕ ਦੇ ਦਿੱਤੀ ਹੈ | ਦੇਸ਼ – ਵਿਦੇਸ਼ਾਂ ਚ ਇਸਦੇ ਮਾਮਲੇ ਲਗਾਤਾਰ ਵੱਧ ਰਹੇ ਨੇ,ਇਸਦਾ ਮੁੱਖ ਕਾਰਨ ਕੋਰੋਨਾ ਦੇ ਨਵੇਂ ਓਮੀਕਰੋਨ ਵੇਰੀਐਂਟ ਦਾ ਤੇਜੀ ਨਾਲ ਫੈਲਣਾ ਹੈ| ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੇ ਇਲਾਜ਼ ਸਮੇ ਜੋ ਪੁਸ਼ਟੀ ਕੀਤੀ ਉਹ ਕਾਫ਼ੀ ਚਿੰਤਾਜਨਕ ਹੈ | ਉਨ੍ਹਾਂ ਦਾ ਕਹਿਣਾ ਕਿ ਇਹ ਓਮੀਕਰੋਨ ਵੇਰੀਐਂਟ ਡੇਲਟਾ ਨਾਲੋਂ ਬਿਲਕੁਲ ਅਲੱਗ ਹੈ ,ਇਸਨੇ ਹਲਕੇ ਚ ਲੈਣਾ ਖ਼ਤਰਨਾਕ ਹੈ |ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਓਮੀਕਰੋਨ ਵੇਰੀਐਂਟ ਡੇਲਟਾ ਤੋਂ 6 ਗੁਣਾਂ ਤਾਕਤਵਰ ਹੈ ਕੋਰੋਨਾ ਦੀ ਦੂਜੀ ਲਹਿਰ ‘ਚ ਡੇਲਟਾ ਨੇ ਵੀ ਭਾਰਤ ਵਿੱਚ ਤਬ੍ਹਾਹੀ ਮਚਾ ਦਿੱਤੀ ਸੀ |

ਓਮੀਕਰੋਨ : ਓਮੀਕਰੋਨ ਵੇਰੀਐਂਟ ਦਾ ਪਹਿਲਾ ਕੇਸ ਦੱਖਣੀ ਅਫ਼ਰੀਕਾ ਵਿੱਚ ਵਿੱਚ ਮਿਲਿਆ ਹੈ| ਦੱਖਣੀ ਅਫ਼ਰੀਕਾ ਵਿੱਚ ਇਹ ਵੇਰੀਐਂਟ ਬਹੁਤ ਸਾਰਿਆਂ ਸੂਬਿਆਂ ਵਿਚ ਫੈਲ ਚੁੱਕਾ ਹੈ |ਇਸ ਵੇਰੀਐਂਟ ਦਾ ਪਤਾ (SARS-COV-2) ਦੀ ਜਾਂਚ ਦੇ ਤਰੀਕੇ ਨਾਲ ਲਗਾਇਆ ਗਿਆ |ਇਸਦੇ ਚੱਲਦੇ ਅਮਰੀਕਾ ਤੇ ਯੂਰਪ ਨੇ ਦੱਖਣੀ ਅਫ਼ਰੀਕਾ ਦੀ ਹਵਾਈ ਸੇਵਾ ਤੇ ਵੀ ਰੋਕ ਲਗਾ ਦਿੱਤੀ ਹੈ |ਦੱਖਣੀ ਅਫਰੀਕਾ ਵਿਚ ਇਹ ਵੇਰੀਐਂਟ ਪਹਿਲਾਂ ਹੀ ਹਾਂਗਕਾਂਗ, ਬੈਲਜੀਅਮ ਅਤੇ ਬੋਤਸਵਾਨਾ ਵਿੱਚ ਸਾਹਮਣੇ ਆ ਚੁੱਕਾ ਹੈ।

ਮੋਨੋਕਲੋਨਲ ਐਂਟੀਬੋਡੀ ਥਰੈਪੀ :ਮਾਹਿਰਾਂ ਦੇ ਮੁਤਾਬਿਕ ਓਮੀਕਰੋਨ ਵੇਰੀਐਂਟ ਵਾਇਰਸ ਵਿੱਚ ਹੁਣ ਤੱਕ ਦਾ ਮੁਟੇਟ ਵਰਜਨ ਦੇਖਿਆ ਗਿਆ ਹੈ |ਇੰਨੇ ਸਾਰੇ ਮੁਟੇਸ਼ਨ ਪਹਿਲਾ ਕਦੇ ਵੀ ਕਿਸੇ ਇੱਕ ਵਾਇਰਸ ਵਿੱਚ ਨਹੀਂ ਦੇਖੇ ਗਏ |ਇਸੇ ਕਾਰਨ ਦੁਨੀਆ ਭਰ ਦੇ ਵਿਗਿਆਨੀ ਚਿੰਤਾ ਵਿੱਚ ਹਨ |ਮੋਨੋਕਲੋਨਲ ਐਂਟੀਬੋਡੀ ਥਰੈਪੀ ਦਾ ਡੇਲਟਾ ਤੇ ਅਸਰ ਦਿਖਾਏ ਦਿੰਦਾ ਹੈ ,ਪਰ ਓਮੀਕਰੋਨ ਵੇਰੀਐਂਟ ਤੇ ਇਸਦਾ ਬਿਲਕੁਲ ਵੀ ਅਸਰ ਨਹੀਂ ਦਿੱਖ ਰਿਹਾ |

ਓਮੀਕਰੋਨ ਵੇਰੀਐਂਟ ਦੇ ਲੱਛਣ :ਦੱਖਣੀ ਅਫਰੀਕਾ ਵਿੱਚ ਓਮੀਕਰੋਨ ਵੇਰੀਐਂਟ ਦੀ ਪਹਿਚਾਣ ਕਰਨ ਵਾਲੇ ਡਾਕਟਰ ਅੰਜਲੀਕੇ ਕੋਏਟਜੀ ਨੇ ਦੱਸਿਆ ਕਿ ਇਸਦੇ ਲੱਛਣ ਬਹੁਤ ਘੱਟ ਦੇ ਉਮਰ ਦੇ ਵਿਅਕਤੀ ਵਿਚ ਦੇਖੇ ਗਏ , ਜਿਸ ਦੀ ਉਮਰ ਤਕਰੀਬਨ 30 ਸਾਲ ਦਾ ਹੈ, ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਬਹੁਤ ਥਕਾਵਟ ਰਹਿੰਦੀ ਸੀ,ਹਲਕੀ ਸਿਰ ਪੀੜ ,ਪੂਰੇ ਸ਼ਰੀਰ ਦਾ ਟੁੱਟਣਾ , ਗਲੇ ਚ ਛਿੱਲਣ ਜਿਹੀ ਸ਼ਿਕਾਇਤ ਸੀ | ਓਮੀਕਰੋਨ ਵੇਰੀਐਂਟ ਓਹਨਾ ਨੂੰ ਜਲਦੀ ਚਪੇਟ ‘ਚ ਲੈ ਰਿਹਾ ਜੋ ਪਹਿਲਾਂ ਤੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ ਹਨ | ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤੇ ਰਿਸਰਚ ਚਲ ਰਹੀ ਹੈ ਜਲਦੀ ਹੀ ਕੋਈ ਹਾਲ ਕੱਢ ਲਿਆ ਜਾਵੇਗਾ , ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ |
ਕਿੰਨਾ ਦੇਸ਼ਾ ਵਿਚ ਮਿਲੇ ਮਰੀਜ਼ : ਦੱਖਣੀ ਅਫਰੀਕਾ ਵਿੱਚ ਓਮੀਕਰੋਨ ਵੇਰੀਐਂਟ ਦੀ ਪਹਿਚਾਣ ਤੋਂ ਬਾਅਦ ਕਾਫੀ ਜਗ੍ਹਾ ਓਮੀਕਰੋਨ ਵੇਰੀਐਂਟ ਨਾਲ ਪੀੜਤ ਸਾਹਮਣੇ ਆਏ ਹਨ |ਇਸਦਾ ਪ੍ਰਕੋਪ ਹੁਣ ਦੂਜੇ ਦੇਸ਼ਾਂ ਵਿਚ ਵੀ ਪਹੁੰਚ ਗਿਆ ਹੈ |ਇਸਦੇ ਨਾਲ ਹੀ ਇਹ ਜਰਮਨੀ , ਇਟਲੀ , ਇਜ਼ਰਾਇਲ। ਹੋਨਕੋਂਗ , ਬੀਤੇ ਕੁੱਝ ਦਿਨਾਂ ‘ਚ ਬ੍ਰਿਟੈਨ ਵਿੱਚ ਓਮੀਕਰੋਨ ਵੇਰੀਐਂਟ ਦੇ 2 ਮਾਮਲੇ ਆਉਣ ਤੋਂ ਬਾਦ ਸਰਕਾਰ ਨੇ ਮਾਸਕ , ਸਮਾਜਿਕ ਦੂਰੀ ਜਰੂਰੀ ਕਰ ਦਿੱਤੀ , ਅਮਰੀਕਾ ਨੇ ਵੀ ਇਸ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ |

ਭਾਰਤ ਵਿੱਚ ਸਥਿਤੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਨਵੰਬਰ ਨੂੰ ਆਪਾਤਕਾਲੀਨ ਮੀਟਿੰਗ ਵਿਚ ਰਾਜਾਂ ਦੇ ਮੁੱਖ ਮੰਤਰੀ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ ,ਤੇ ਓਮੀਕਰੋਨ ਵੇਰੀਐਂਟ ਨੂੰ ਲੈ ਕੇ ਚਿੰਤਾ ਜਤਾਈ ਕੋਰੋਨਾ ਦੇ ਦੁਨੀਆਂ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ| ਇਸ ਮੀਟਿੰਗ ਵਿਚ ਪੀ.ਐੱਮ.ਦੇ ਪ੍ਰਧਾਨ ਪੀ.ਕੇ.ਮਿਸ਼ਰਾ ,ਨੀਤੀ ਆਯੋਗ ਦੇ ਵੀ.ਕੇ. ਪਾਲ, ਪ੍ਰਧਾਨ ਮੰਤਰੀ ਵਲੋਂ ਵੈਕਸੀਨੇਸ਼ਨ ਤੇ ਗੱਲ ਕੀਤੀ |ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੇਂਦਰ ਨੂੰ ਉਨ੍ਹਾ ਦੇਸ਼ਾ ਨਾਲ ਹਵਾਈ ਸੇਵਾ ਬੰਦ ਕਰ ਦੇਣੀ ਚਾਹੀਦੀ ਹੈ ਜੋ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਪੀੜਤ ਹਨ