italy coronavirus

ਇਟਲੀ ‘ਚ ਕਰੋਨਾਂ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ , ਸਰਕਾਰ ਦੀ ਵਧੀ ਚਿੰਤਾ

ਚੰਡੀਗੜ੍ਹ 29 ਨਵੰਬਰ 2021: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ ,ਦੱਖਣੀ ਅਫ਼ਰੀਕਾ ਵਿੱਚ ਮਿਲੇ ਮਰੀਜ਼ ਤੋਂ ਬਾਅਦ ਹੁਣ ਯੂਰਪ ਵਿੱਚ ਵੀ ਆਪਣੇ ਪਰ ਪਸਾਰ ਰਿਹਾ ਹੈ । ਬੈਲਜੀਅਮ ਤੋਂ ਬਾਅਦ ਇਟਲੀ ਵਿੱਚ ਕੋਵਿਡ-19 ਦੇ ਨਵੇਂ ਰੂਪ ਦੇ ਕੇਸ ਮਿਲੇ ਹਨ, ਜਿੱਥੇ ਇਟਲੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ | ਇਟਲੀ ਵਿੱਚ ਸ਼ਨੀਵਾਰ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਮੋਜ਼ੰਬੀਕ ਤੋਂ ਆਉਣ ਵਾਲੇ ਇੱਕ ਯਾਤਰੀ ਵਿੱਚ ਕੋਵਿਡ-19 ਦੇ ਨਵੇਂ ਓਮੀਕਰੋਨ ਸਟ੍ਰੇਨ ਦੇ ਲੱਛਣ ਮਿਲੇ ਹਨ ।ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਦਾ ਪਰਿਵਾਰ ਸਿਹਤਮੰਦ ਹੈ | ਨਵੇਂ ਵਾਇਰਸ ਦੇ ਮਰੀਜ਼ ਦੇ ਸੰਪਰਕ ਵਿਚ ਆਏ ਵਿਕਅਤੀਆਂ ਦੀ ਵੀ ਜਾਂਚ ਕੀਤੀ ਜਾਵੇਗੀ | ਵਾਇਰਸ ਦੇ ਮਰੀਜ਼ ਦੇ ਨੂੰ 10 ਦਿਨਾਂ ਤੱਕ ਇਕਾਂਤਵਾਸ ‘ਚ ਰੱਖਿਆ ਜਾਵੇਗਾ |

ਓਮੀਕਰੋਨ ਵੈਰੀਐਂਟ ਨਾਲ ਗ੍ਰਸਤ ਮਰੀਜ਼ ਕਥਿਤ ਤੌਰ ‘ਤੇ 11 ਨਵੰਬਰ ਨੂੰ ਮੋਜ਼ੰਬੀਕ ਤੋਂ ਯਾਤਰਾ ਕਰਨ ਤੋਂ ਬਾਅਦ, ਦੱਖਣੀ ਅਫਰੀਕਾ ਤੋਂ ਇੱਕ ਫਲਾਈਟ ‘ਤੇ ਫਿਊਮੀਚੀਨੋ ਵਿਖੇ ਉਤਰਿਆ ਸੀ। ਸਰਕਾਰ ਉਨ੍ਹਾਂ ਯਾਤਰੀਆਂ ਨਾਲ ਤੁੰਰਤ ਸੰਪਰਕ ਕਰ ਰਹੀ ਜਿਹੜੇ ਓਮੀਕਰੋਨ ਵੈਰੀਐਂਟ ਨਾਲ ਪ੍ਰਭਾਵਿਤ ਇਲਾਕਿਆਂ ਤੋਂ ਵਿੱਚ ਇਟਲੀ ਪਹੁੰਚੇ ਸਨ। ਏਅਰਲਾਈਨ ਕੰਪਨੀਆਂ ਸਰਕਰ ਨੂੰ ਯਾਤਰੀਆਂ ਦੀ ਸੂਚੀ ਪ੍ਰਦਾਨ ਕਰਵਾਏਗੀ |

Scroll to Top