Site icon TheUnmute.com

ਬਠਿੰਡਾ ਸਿਹਤ ਵਿਭਾਗ ਦੀ ਟੀਮ ਵੱਲੋਂ ਨਕਲੀ ਐਨਰਜੀ ਡਰਿੰਕਸ ਨਾਲ ਭਰਿਆ ਟਰੱਕ ਜ਼ਬਤ

Fake Energy drinks

ਚੰਡੀਗੜ੍ਹ, 08 ਅਗਸਤ 2023: ਬਠਿੰਡਾ ਦੀ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਨਕਲੀ ਐਨਰਜੀ ਡਰਿੰਕਸ (Fake Energy drinks) ਨਾਲ ਭਰੇ ਇੱਕ ਟਰੱਕ ਨੂੰ ਗੁਨਿਆਣਾ ਰੋਡ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਟਰੱਕ ਵਿੱਚੋਂ 1300 ਦੇ ਕਰੀਬ ਨਕਲੀ ਡਰਿੰਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਟੀਮ ਨੇ ਬਰਾਮਦ ਡਰਿੰਕ ਨੂੰ ਜ਼ਬਤ ਕਰਕੇ ਸੀਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੈਪਸੀ ਕੰਪਨੀ ਵੱਲੋਂ ਲਗਾਤਾਰ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਨਾਂ ‘ਤੇ ਬਾਜ਼ਾਰ ‘ਚ ਨਕਲੀ ਐਨਰਜੀ ਡਰਿੰਕਸ (Fake Energy drinks) ਵੇਚੇ ਜਾ ਰਹੇ ਹਨ, ਜਿਸ ‘ਤੇ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਨਕਲੀ ਐਨਰਜੀ ਡਰਿੰਕਸ ਨਾਲ ਭਰਿਆ ਟਰੱਕ ਕਾਬੂ ਕੀਤਾ। ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਕਲੀ ਐਨਰਜੀ ਡਰਿੰਕ ਰਾਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਐਨਰਜੀ ਡਰਿੰਕ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Exit mobile version