Site icon TheUnmute.com

ਸਿਆਸੀ ਪਾਰਟੀ ਦੇ ਨਾਂ ‘ਤੇ ਧਾਰਮਿਕ ਸ਼ਬਦ ਵਰਤਣ ‘ਤੇ ਸੁਪਰੀਮ ਕੋਰਟ ਵਲੋਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ

Mumbai Riots

ਚੰਡੀਗੜ੍ਹ 05 ਸਤੰਬਰ 2022: ਸੁਪਰੀਮ ਕੋਰਟ (Supreme Court) ਨੇ ਸਿਆਸੀ ਪਾਰਟੀਆਂ ਦੇ ਨਾਵਾਂ ‘ਤੇ ਧਾਰਮਿਕ ਸ਼ਬਦਾਂ ਦੀ ਵਰਤੋਂ ਕਰਨ ‘ਤੇ ਭਾਰਤੀ ਚੋਣ ਕਮਿਸ਼ਨ (Election Commission of India) ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸਿਆਸੀ ਪਾਰਟੀਆਂ ਵੱਲੋਂ ਧਾਰਮਿਕ ਨਾਂਵਾਂ ਅਤੇ ਚਿੰਨ੍ਹਾਂ ਦੀ ਵਰਤੋਂ ‘ਤੇ ਇਤਰਾਜ਼ ਜਤਾਇਆ ਗਿਆ ਸੀ। ਪਟੀਸ਼ਨਰ ਵਸੀਮ ਰਿਜ਼ਵੀ ਨੇ ਕਿਹਾ ਸੀ ਕਿ ਧਰਮ ਦੇ ਨਾਂ ‘ਤੇ ਵੋਟ ਮੰਗਣਾ ਗੈਰ-ਕਾਨੂੰਨੀ ਹੈ, ਅਜਿਹੀਆਂ ਪਾਰਟੀ ਦੇ ਪਾਬੰਦੀ ਲੱਗਣੀ ਚਾਹੀਦੀ ਹੈ | ਉਨ੍ਹਾਂ ਨੇ ਇਸ ਲਈ ਇੰਡੀਅਨ ਯੂਨੀਅਨ ਮੁਸਲਿਮ ਲੀਗ ਅਤੇ ਹਿੰਦੂ ਏਕਤਾ ਦਲ ਵਰਗੀਆਂ ਪਾਰਟੀਆਂ ਦੀ ਉਦਾਹਰਣ ਦਿੱਤੀ |

Exit mobile version