Supreme Court

ਸੁਪਰੀਮ ਕੋਰਟ ਵਲੋਂ ਪ੍ਰਸ਼ਾਸਕਾਂ ਦੀ ਕਮੇਟੀ ਭੰਗ, AIFF ਕਮੇਟੀ ‘ਚ ਹੋਣਗੇ ਕੁੱਲ 23 ਮੈਂਬਰ

ਚੰਡੀਗੜ੍ਹ 22 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਦੁਆਰਾ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਮੁਅੱਤਲ ਕਰਨ ਦੇ ਮਾਮਲੇ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਭਾਰਤੀ ਫੁੱਟਬਾਲ ਸੰਘ ਦੇ ਮਾਮਲਿਆਂ ‘ਚ ਅਗਲੇ ਹੁਕਮਾਂ ਤੱਕ ਦਖ਼ਲ ਨਹੀਂ ਦੇਵੇਗੀ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 28 ਅਗਸਤ ਨੂੰ ਹੋਣ ਵਾਲੀਆਂ ਓਆਈਐਫਐਫ ਦੀਆਂ ਚੋਣਾਂ ਵੀ ਮੁਲਤਵੀ ਕਰ ਦਿੱਤੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਏਆਈਐੱਫਐੱਫ ‘ਤੇ ਲਗਾਈ ਗਈ ਫੀਫਾ ਦੀ ਮੁਅੱਤਲੀ ਨੂੰ ਰੱਦ ਕੀਤਾ ਜਾ ਸਕੇ ਅਤੇ ਅੰਡਰ-17 ਮਹਿਲਾ ਫੀਫਾ ਵਿਸ਼ਵ ਕੱਪ ਭਾਰਤ ‘ਚ ਕਰਵਾਇਆ ਜਾ ਸਕੇ।

ਇਸ ਤੋਂ ਇਲਾਵਾ ਭਾਰਤੀ ਟੀਮਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। AIFF ਦੀ ਕਮੇਟੀ ਦੇ ਕੁੱਲ 23 ਮੈਂਬਰ ਹੋਣਗੇ। ਇਸ ਵਿੱਚ ਛੇ ਉੱਘੇ ਖਿਡਾਰੀ ਹੋ ਸਕਦੇ ਹਨ। ਅਦਾਲਤ ਨੇ ਕਿਹਾ ਕਿ ਇਹ ਸਥਿਤੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।

ਇਸ ਮਾਮਲੇ ‘ਤੇ ਲੰਮੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ 16 ਅਗਸਤ ਨੂੰ ਦਿੱਲੀ ਹਾਈਕੋਰਟ ਵੱਲੋਂ ਬਣਾਈ ਗਈ ਪ੍ਰਸ਼ਾਸਕਾਂ ਦੀ ਕਮੇਟੀ ਨੂੰ ਭੰਗ ਕਰ ਦਿੱਤਾ ਸੀ। ਕਮੇਟੀ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਨਿਲ ਆਰ ਦਵੇ, ਸਾਬਕਾ ਮੁੱਖ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਅਤੇ ਸਾਬਕਾ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਾਸ ਸਵਰੂਪ ਸ਼ਾਮਲ ਸਨ।

Scroll to Top