Site icon TheUnmute.com

ਸੁਪਰੀਮ ਕੋਰਟ ਵਲੋਂ ਆਜ਼ਮ ਖਾਨ ਨੂੰ ਵੱਡਾ ਝਟਕਾ, ਮਾਮਲਿਆਂ ਨੂੰ ਯੂਪੀ ਤੋਂ ਬਾਹਰ ਤਬਦੀਲ ਕਰਨ ਦੀ ਪਟੀਸ਼ਨ ਖਾਰਜ

Azam Khan

ਚੰਡੀਗੜ੍ਹ 04 ਜਨਵਰੀ 2023: ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ (Azam Khan) ਨੂੰ ਸੁਪਰੀਮ ਕੋਰਟ (Supreme Court)  ਤੋਂ ਵੱਡਾ ਝਟਕਾ ਮਿਲਿਆ ਹੈ। ਸਪਾ ਨੇਤਾ ਆਜ਼ਮ ਖਾਨ ਨੇ ਇੱਕ ਪਟੀਸ਼ਨ ਦਾਇਰ ਕਰਕੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਯੂਪੀ ਵਿਚ ਉਸ ਦੇ ਖ਼ਿਲਾਫ਼ ਦਰਜ ਕੁਝ ਮਾਮਲਿਆਂ ਨੂੰ ਦੂਜੇ ਸੂਬਿਆਂ ਵਿਚ ਤਬਦੀਲ ਕੀਤਾ ਜਾਵੇ। ਉਸ ਦੀ ਮੰਗ ਨੂੰ ਰੱਦ ਕਰਦਿਆਂ ਅਦਾਲਤ ਨੇ ਆਜ਼ਮ ਖਾਨ ਨੂੰ ਹਾਈਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਅਤੇ ਉਸ ਦੀ ਪਟੀਸ਼ਨ ‘ਤੇ ਜਲਦੀ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ ।

ਐਡਵੋਕੇਟ ਕਪਿਲ ਸਿੱਬਲ ਦੇ ਜ਼ਰੀਏ ਅਦਾਲਤ ‘ਚ ਪੇਸ਼ ਹੋਏ ਆਜ਼ਮ ਖਾਨ ਨੇ ਕਿਹਾ, “ਮੈਨੂੰ ਇਸ ਸੂਬੇ ‘ਚ ਇਨਸਾਫ ਨਹੀਂ ਮਿਲੇਗਾ। ਮੇਰੇ ‘ਤੇ ਜ਼ਬਰਦਸਤੀ ਜ਼ੁਲਮ ਕੀਤਾ ਜਾ ਰਿਹਾ ਹੈ। ਇਹ ਜੱਜ ਨਹੀਂ, ਸਗੋਂ ਰਾਜ ਕਰ ਰਿਹਾ ਹੈ | ਇਸ ‘ਤੇ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਐਸਏ ਨਜ਼ੀਰ ਦੀ ਬੈਂਚ ਨੇ ਕਿਹਾ ਕਿ ਆਜ਼ਮ ਖ਼ਾਨ (Azam Khan) ਖ਼ਿਲਾਫ਼ ਅਪਰਾਧਿਕ ਮਾਮਲਿਆਂ ਨੂੰ ਟਰਾਂਸਫਰ ਕਰਨ ਲਈ ਹੋਰ ਠੋਸ ਕਾਰਨਾਂ ਦੀ ਲੋੜ ਹੋਵੇਗੀ।ਗੌਰਤਲਬ ਹੈ ਕਿ ਯੂਪੀ ਵਿੱਚ ਆਜ਼ਮ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਹਾਲ ਹੀ ਵਿੱਚ ਇੱਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਵੀ ਚਲੀ ਗਈ ਹੈ।

Exit mobile version