Site icon TheUnmute.com

ਡੇਰਾ ਬਿਆਸ ਦਾ ਉਤਰਾਧਿਕਾਰੀ ਐਲਾਨਿਆ, ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਣੇ ਰਹਿਣਗੇ ਡੇਰਾ ਬਿਆਸ ਮੁਖੀ

ਚੰਡੀਗੜ੍ਹ 03 ਸਤੰਬਰ 2024: ਪੰਜਾਬ ਦੇ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਹੈ।

ਇਸ ਐਲਾਨ ਤੋਂ ਬਾਅਦ ਸ਼ਰਧਾਲੂ ਡੇਰੇ ਵੱਲ ਵਧਣ ਲੱਗੇ। ਇਸ ਨੂੰ ਦੇਖਦਿਆਂ ਡੇਰੇ ਵੱਲੋਂ ਸੁਨੇਹਾ ਭੇਜਿਆ ਗਿਆ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰੇ ਦੇ ਮੁਖੀ ਬਣੇ ਰਹਿਣਗੇ।ਜਸਦੀਪ ਸਿੰਘ ਨਾਲ ਬੈਠਣਗੇ। ਸੰਦੇਸ਼ ਵਿੱਚ ਕਿਹਾ ਗਿਆ ਕਿ ਸੰਗਤ ਨੂੰ ਡੇਰਾ ਬਿਆਸ ਜਾਣ ਦੀ ਕੋਈ ਲੋੜ ਨਹੀਂ ਹੈ। ਕੋਈ ਫੰਕਸ਼ਨ ਨਹੀਂ ਹੋ ਰਿਹਾ ਹੈ।

ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ। ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ। ਇਸ ਦੇ ਨਾਲ ਹੀ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ ।

Exit mobile version