July 2, 2024 11:17 pm
Mohammad-Mustafa

ਕੈਪਟਨ ਦੀ ਨਵੀਂ ਪਾਰਟੀ ਦੇ ਪ੍ਰਧਾਨ ਨੁੰ ਲੈ ਕੇ ਮੁਹੰਮਦ ਮੁਸਤਫਾ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ 26 ਨਵੰਬਰ 2021 : ਪੰਜਾਬ ਕਾਂਗਰਸ ਪ੍ਰਧਾਨ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਫਤਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਨਵਾਂ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਨੱਥੀ ਕਰਦਿਆਂ ਲਿਖਿਆ ਹੈ ਕਿ ਸਿਰ ਮੁੰਡਾਉਂਦਿਆਂ ਹੀ ਗੜ੍ਹੇ ਪੈ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੀ ਸਲਾਹ ਲਈ ਹੁੰਦੀ ਤਾਂ ਮੈਂ ਭਰਤ ਇੰਦਰ ਸਿੰਘ ਚਹਿਲ ਦਾ ਨਾਂ ਲੈਂਦਾ ਜੋ ਪਰਛਾਵੇਂ ਦੀ ਵਜ਼ਾਰਤ ਲਈ ਸੂਬਾਈ ਸੁਰੱਖਿਆ ਸਲਾਹਕਾਰ ਵਜੋਂ ਵਰਦੀ ਵਿਚ ਅਰਦਲੀ ਵਜੋਂ ਜ਼ਿਆਦਾ ਚੰਗੀ ਚੋਣ ਹੁੰਦੇ। ਖੈਰ ਹਾਲੇ ਵੀ ਉਨ੍ਹਾਂ ਲਈ ਸਰਪ੍ਰਸਤ ਦਾ ਅਹੁਦਾ ਖਾਲੀ ਹੈ।
ਜੋ ਮੀਡੀਆ ਰਿਪੋਰਟ ਉਨ੍ਹੇ ਸਾਂਝੀ ਕੀਤੀ ਹੈ , ਉਸ ਵਿਚ ਕਿਹਾ ਗਿਆ ਹੈ ਕਿ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਲਈ ਚੋਣ ਕਮਿਸ਼ਨ ਕੋਲ ਜਿਸ ਸੁਖਿੰਦਰ ਸਿੰਘ ਨੂੰ ਪਾਰਟੀ ਦਾ ਦੱਸਿਆ ਗਿਆ ਹੈ ਕਿ ਉਸਦੇ ਖਿਲਾਫ 2019 ਵਿਚ ਸੀ ਬੀ ਆਈ ਨੇ ਠੱਗੀ ਦੇ ਕੇਸ ਦਰਜ ਕੀਤੇ ਸਨ ਤੇ 29 ਅਕਤੂਬਰ ਨੂੰ ਉਹਨਾਂ ਦੇ ਘਰ ’ਤੇ ਫਿਰ ਸੀ ਬੀ ਆਈ ਦੀ ਛਾਪੇਮਾਰੀ ਨਵੀਂ ਠੱਗੀ ਦੇ ਸੰਬੰਧ ਵਿਚ ਹੋਈਸੀ।
ਪ੍ਰਧਾਨ ਦੇ ਨਾਂ ਦਾ ਖੁਲ੍ਹਾਸਾ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਤ ਕੀਤੇ ਪਬਲਿਕ ਨੋਟਿਸ ਤੋਂ ਹੋਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰਮੇਹਰ ਸਿੰਘ ਸੇਖੋਂ ਨੂੰ ਪਾਰਟੀ ਦਾ ਜਨਰਲ ਸਕੱਤਰ ਤੇ ਸੁਖਸਿਮਰਨ ਸਿੰਘ ਨੂੰ ਪਾਰਟੀ ਦਾ ਖ਼ਜ਼ਾਨਚੀ ਦੱਸਿਆ ਗਿਆ ਹੈ। ਯਾਦ ਰਹੇ ‌ਗੁਰਮੇਹਰ ਸਿੰਘ ਸੇਖੋਂ ਅਮਰਿੰਦਰ ਸਿੰਘ ਪਹਿਲਾਂ ਓ ਐਸ ਡੀ ਰਹੇ ਮਰਹੁਮ ਕਰਨ ਸੇਖੋਂ ਦੇ ਪੁੱਤਰ ਹਨ। ਪਾਰਟੀ ਦੇ ਮੁੱਖ ਦਫਤਰ ਦਾ ਪਤਾ ਉਨ੍ਹਾਂ ਦੇ ਸਿਸਵਾਂ ਫਾਰਮ ਦਾ ਹੀ ਦਿੱਤਾ ਗਿਆ ਹੈ।