Site icon TheUnmute.com

ਕੋਰੋਨਾ ਦੇ ਮੱਦੇਨਜਰ ਭਾਰਤ ਦੇ ਇਸ ਸੂਬੇ ਨੇ ਕੀਤਾ ਲਾਕਡਾਊਨ ਲਗਾਉਣ ਦਾ ਫ਼ੈਸਲਾ

Tamil Nadu government

ਚੰਡੀਗੜ੍ਹ 5 ਜਨਵਰੀ 2022: ਤਾਮਿਲਨਾਡੂ ਸਰਕਾਰ (Tamil Nadu) ਮੁਤਾਬਕ ਸਾਰੇ ਸਰਕਾਰੀ ਅਤੇ ਨਿੱਜੀ ਪੋਂਗਲ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਮੁਲਤਵੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਾਰੇ ਮਨੋਰੰਜਨ ਅਤੇ ਹੋਰ ਪਾਰਕ ਬੰਦ ਰਹਿਣਗੇ।ਤਾਮਿਲਨਾਡੂ (Tamil Nadu) ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਇਸ ਤਹਿਤ 6 ਜਨਵਰੀ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ।

ਤਾਮਿਲਨਾਡੂ ਸਰਕਾਰ (Tamil Nadu government) ਨੇ ਕਿਹਾ ਕਿ ਐਤਵਾਰ (9 ਜਨਵਰੀ) ਨੂੰ ਪੂਰਾ ਲਾਕਡਾਊਨ ਲਾਗੂ ਕੀਤਾ ਜਾਵੇਗਾ। ਯਾਨੀ ਇਸ ਦਿਨ ਸਭ ਕੁਝ ਬੰਦ ਰਹੇਗਾ। ਇਸ ਤੋਂ ਇਲਾਵਾ, ਪਾਬੰਦੀਆਂ ਦੇ ਤਹਿਤ, ਹੁਣ ਬੱਸਾਂ, ਲੋਕਲ ਟ੍ਰੇਨਾਂ ਅਤੇ ਮੈਟਰੋ ਨੂੰ ਸਿਰਫ 50 ਪ੍ਰਤੀਸ਼ਤ ਸਮਰੱਥਾ ਨਾਲ ਚਲਾਉਣ ਦੀ ਆਗਿਆ ਹੋਵੇਗੀ।ਸਰਕਾਰ ਮੁਤਾਬਕ ਸਾਰੇ ਸਰਕਾਰੀ ਅਤੇ ਨਿੱਜੀ ਪੋਂਗਲ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਮੁਲਤਵੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਾਰੇ ਮਨੋਰੰਜਨ ਅਤੇ ਹੋਰ ਪਾਰਕ ਬੰਦ ਰਹਿਣਗੇ। ਹਫ਼ਤੇ ਵਿਚ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਲੋਕਾਂ ਨੂੰ ਧਾਰਮਿਕ ਸਥਾਨਾਂ ‘ਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਿਆਸੀ, ਸੱਭਿਆਚਾਰਕ ਅਤੇ ਸਮਾਜਿਕ ਸਮਾਗਮਾਂ ਦੇ ਸਬੰਧ ਵਿੱਚ ਪਾਬੰਦੀਆਂ ਫਿਲਹਾਲ ਜਾਰੀ ਰਹਿਣਗੀਆਂ।

Exit mobile version