Site icon TheUnmute.com

‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਫਿਲਮ ਦੀ ਸਟਾਰ ਕਾਸਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

Kade Dade diyan Kade Pote diyan

ਅੰਮ੍ਰਿਤਸਰ, 07 ਜੁਲਾਈ 2023: ਪਾਲੀਵੁੱਡ ਫਿਲਮਾਂ ਦੇ ਵਿੱਚ ਲਗਾਤਾਰ ਹੀ ਕਈ ਪੰਜਾਬੀ ਫਿਲਮਾਂ ਆ ਰਹੀਆਂ ਹਨ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਪਾ ਰਹੀਆਂ ਹਨ ਅਤੇ ਉਨ੍ਹਾਂ ਫਿਲਮਾਂ ਦੀ ਸਟਾਰ ਕਾਸਟ ਅਕਸਰ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਵੀ ਕਰਦੀਆਂ ਹਨ |

ਜਿਸ ਦੇ ਚੱਲਦੇ ਇਕ ਵਾਰ ਫਿਰ ਤੋਂ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਵਿਚ “ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” (Kade Dade diyan Kade Pote diyan) ਫਿਲਮ ਦੀ ਸਟਾਰ ਕਾਸਟ ਮੱਥਾ ਟੇਕਣ ਪੁੱਜੀ, ਫਿਲਮ ਦੀ ਟੀਮ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ | 14 ਜੁਲਾਈ ਨੂੰ ਉਹਨਾਂ ਦੀ ਫਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਵਰਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਜ਼ਿਆਦਾਤਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਕੀਤੀ ਗਈ ਹੈ |

ਉਨ੍ਹਾਂ ਕਿਹਾ ਕਿ ਫਿਲਮ ਦੀ ਰੀਲੀਜ਼ ਹੋਣ ਤੋਂ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਹਾਂ ਕਿ ਜਦੋਂ ਅਸੀਂ ਫਿਲਮ ਨੂੰ ਰਿਲੀਜ਼ ਤੇ ਲੋਕ ਇਸ ਨੂੰ ਭਰਵਾਂ ਹੁੰਗਾਰਾ ਦੇਣ | ਉਨ੍ਹਾਂ ਕਿਹਾ ਕਿ ਇਕ ਪਰਿਵਾਰਕ ਫਿਲਮ ਹੈ ਤੇ ਅਸੀਂ ਲੋਕਾਂ ਨੂੰ ਗੁਜ਼ਾਰਿਸ਼ ਕਰਦੇ ਹਾ ਕਿ ਲੋਕ ਇਸ ਨੂੰ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਫ਼ਿਲਮ ਦੇਖਣ ਜਾਣ |

ਉਹਨਾਂ ਕਿਹਾ ਕਿ ਇਹ ਫਿਲਮ ਸਭ ਨੂੰ ਅਹਿਸਾਸ ਕਰਵਾਇਆ ਕਿ ਰਿਸ਼ਤਿਆਂ ਦੀ ਕੀ ਅਹਿਮੀਅਤ ਹੁੰਦੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਫਿਲਮ ਰਿਲੀਜ਼ ਹੋਈ ਸੀ “ਗੋਲਕ ਬੁਗਨੀ ਬੈਂਕ ਤੇ ਬਟੂਆ” ਅਤੇ ਇਸ ਫਿਲਮ ਨੂੰ ਵੀ ਉਸੇ ਹੀ ਤਰਜ ‘ਤੇ ਬਣਾਇਆ ਗਿਆ ਹੈ, ਇਹ ਫ਼ਿਲਮ ਹਾਸਾ ਭਰਪੂਰ ਹੈ ਅਤੇ ਦੇਖਣ ਵਿੱਚ ਆਨੰਦ ਆਵੇਗਾ |

Exit mobile version