July 2, 2024 8:43 pm
Sri Lanka

ਸ੍ਰੀਲੰਕਾ ਟੀਮ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਆਪਣੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਏਸ਼ੀਆ ਕੱਪ ਦਾ ਖ਼ਿਤਾਬ

ਚੰਡੀਗੜ੍ਹ 12 ਸਤੰਬਰ 2022: ਏਸ਼ੀਆ ਕੱਪ 2022 ਦੇ ਫਾਈਨਲ ਵਿਚ ਸ਼੍ਰੀਲੰਕਾ (Sri Lanka) ਨੇ ਪਾਕਿਸਤਾਨ ਨੂੰ ਹਰਾ ਕੇ ਅੱਠ ਸਾਲ ਬਾਅਦ ਖ਼ਿਤਾਬ ਆਪਣੇ ਨਾਂ ਕੀਤਾ ਹੈ | ਇਸਦੇ ਨਾਲ ਹੀ ਏਸ਼ੀਆ ਕੱਪ 2022 ‘ਚ ਸ਼੍ਰੀਲੰਕਾ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਭਾਨੁਕਾ ਰਾਜਪਕਸ਼ੇ ਨੇ ਇਹ ਖ਼ਿਤਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਹੈ।

ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 58 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ ਪਰ ਰਾਜਪਕਸ਼ੇ ਦੀਆਂ 45 ਗੇਂਦਾਂ ‘ਤੇ 71 ਅਤੇ ਵਨਿੰਦੂ ਹਸਾਰੰਗਾ ਨੇ 21 ਗੇਂਦਾਂ ‘ਤੇ 36 ਦੌੜਾਂ ਬਣਾ ਕੇ ਵਾਪਸੀ ਕੀਤੀ। ਇਨ੍ਹਾਂ ਦੋਵਾਂ ਵਿਚਾਲੇ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਸ਼੍ਰੀਲੰਕਾ ਦੀ ਟੀਮ ਛੇ ਵਿਕਟਾਂ ‘ਤੇ 170 ਦੌੜਾਂ ਹੀ ਬਣਾ ਸਕੀ।

171 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ ਅਤੇ 23 ਦੌੜਾਂ ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਦੀ ਟੀਮ 2014 ਤੋਂ ਬਾਅਦ ਪਹਿਲੀ ਵਾਰ ਏਸ਼ੀਆ ਕੱਪ ਚੈਂਪੀਅਨ ਬਣੀ ਹੈ। ਕੁੱਲ ਮਿਲਾ ਕੇ ਸ਼੍ਰੀਲੰਕਾ (Sri Lanka) ਨੇ ਛੇਵੀਂ ਵਾਰ ਇਹ ਖਿਤਾਬ ਜਿੱਤਿਆ ਹੈ। ਸਭ ਤੋਂ ਜ਼ਿਆਦਾ ਏਸ਼ੀਆ ਕੱਪ ਜਿੱਤਣ ਦੇ ਮਾਮਲੇ ‘ਚ ਸ਼੍ਰੀਲੰਕਾ ਦੀ ਟੀਮ ਦੂਜੇ ਨੰਬਰ ‘ਤੇ ਹੈ।

ਇਸ ਮਾਮਲੇ ‘ਚ ਭਾਰਤ ਪਹਿਲੇ ਨੰਬਰ ‘ਤੇ ਹੈ, ਜਿਸ ਨੇ ਇਹ ਟੂਰਨਾਮੈਂਟ ਸੱਤ ਵਾਰ ਜਿੱਤਿਆ ਹੈ।
ਰਾਜਪਕਸ਼ੇ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਕੁਝ ਦਹਾਕੇ ਪਹਿਲਾਂ ਅਸੀਂ ਦੁਨੀਆ ਦੇ ਸਾਹਮਣੇ ਹਮੇਸ਼ਾ ਹਮਲਾਵਰ ਤਰੀਕੇ ਨਾਲ ਖੇਡਦੇ ਸੀ ਅਤੇ ਅਸੀਂ ਉਨ੍ਹਾਂ ਪਲਾਂ ਨੂੰ ਇਕ ਟੀਮ ਦੇ ਰੂਪ ‘ਚ ਦੁਬਾਰਾ ਬਣਾਉਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਕੱਪ ਤੋਂ ਪਹਿਲਾਂ ਇਸ ਗਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ।