ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਦੀ ਲੜਾਈ ਛੇਵੇਂ ਦਿਨ ਵੀ ਜਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਰੂਸ ਅਤੇ ਯੂਕਰੇਨ ‘ਚ ਮੀਟਿੰਗ ਵੀ ਹੋਈ ਸੀ ਤੇ ਇਹ ਮੀਟਿੰਗ ਬੇਸਿੱਟਾ ਰਹੀ। ਅੱਜ ਵੀ ਯੂਕਰੇਨ ਦੀ ਰਾਜਧਾਨੀ ਕੀਵ ਤੇ ਰੂਸ ਵੱਲੋਂ ਹਮਲੇ ਤੇਜ਼ ਕੀਤੇ ਹੋਏ ਹਨ ਤੇ ਸੂਤਰਾਂ ਦੇ ਅਨੁਸਾਰ ਰੂਸ ਦੇ ਹਮਲੇ ਦੌਰਾਨ ਯੂਕਰੇਨ ਦੇ ਅੱਜ 70 ਦੇ ਕਰੀਬ ਸੈਨਿਕ ਮਾਰੇ ਗਏ ਹਨ। ਰੂਸ ਦੀ ਫੋਜ ਵੱਲੋਂ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਯੂਕਰੇਨ ਦੀ ਰਾਜਧਾਨੀ ਕੀਵ ਤੇ ਕਬਜ਼ਾ ਨਹੀ ਹੋਇਆ ਅਤੇ ਮੀਟਿੰਗਾਂ ਦਾ ਸਿਲਸਿਲਾ ਦੋਵੇਂ ਦੇਸ਼ਾਂ ‘ਚ ਜਾਰੀ ਹੈ ।