Site icon TheUnmute.com

ਸਿੰਗਾਪੁਰ ਏਅਰਲਾਈਨਜ਼ ਬੋਰਡ ਵਲੋਂ ਏਅਰ ਇੰਡੀਆ ਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਨੂੰ ਮਨਜ਼ੂਰੀ

Air India

ਚੰਡੀਗੜ੍ਹ 29 ਨਵੰਬਰ 2022: ਏਅਰ ਇੰਡੀਆ (Air India) ਅਤੇ ਵਿਸਤਾਰਾ ਏਅਰਲਾਈਨਜ਼ (Vistara Airlines)  ਨੂੰ ਛੇਤੀ ਹੀ ਇੱਕ ਦੂਜੇ ਨਾਲ ਮਿਲਾ ਦਿੱਤਾ ਜਾਵੇਗਾ। ਵਿਸਤਾਰਾ ਏਅਰਲਾਈਨਜ਼ ਦੀ ਭਾਈਵਾਲ ਸਿੰਗਾਪੁਰ ਏਅਰਲਾਈਨਜ਼ ਦੇ ਬੋਰਡ ਆਫ ਡਾਇਰੈਕਟਰਜ਼ ਨੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੰਗਾਪੁਰ ਏਅਰਲਾਈਨਜ਼ ਦੇ ਬੋਰਡ ਦੇ ਇਸ ਫੈਸਲੇ ਨਾਲ ਟਾਟਾ ਸਮੂਹ ਨੂੰ ਵੱਡੀ ਰਾਹਤ ਮਿਲੀ ਹੈ। ਕਿਉਂਕਿ ਟਾਟਾ ਏਅਰ ਇੰਡੀਆ ਲਿਮਟਿਡ ‘ਚ ਆਪਣੇ ਚਾਰ ਏਅਰਲਾਈਨ ਬ੍ਰਾਂਡਾਂ ਦਾ ਰਲੇਵਾਂ ਕਰਨਾ ਚਾਹੁੰਦੀ ਹੈ।

ਇਸ ਮੌਕੇ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਦੀ ਜਾਣਕਾਰੀ ਦਿੰਦੇ ਹੋਏ ਸਿੰਗਾਪੁਰ ਏਅਰਲਾਈਨਜ਼ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੇ ਬੋਰਡ ਨੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੌਦੇ ਦੇ ਅਨੁਸਾਰ ਏਅਰ ਇੰਡੀਆ (Air India) ਦੇ ਨਾਲ ਟਾਟਾ ਸੰਨਜ਼ ਦੇ ਨਾਲ ਵਿਸਤਾਰਾ ਦੇ ਸਾਂਝੇ ਉੱਦਮ ਦੇ ਰਲੇਵੇਂ ਤੋਂ ਬਾਅਦ, ਸਿੰਗਾਪੁਰ ਏਅਰਲਾਈਨਜ਼ ਦੀ ਏਅਰ ਇੰਡੀਆ ਦੇ ਨਵੇਂ ਰੂਪ ਵਿੱਚ 25.1 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ।

ਰਲੇਵੇਂ ਲਈ ਰੈਗੂਲੇਟਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਏਅਰ ਇੰਡੀਆ ਵਿੱਚ $250 ਮਿਲੀਅਨ ਯਾਨੀ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। 2022-23 ਅਤੇ 2023-24 ਵਿੱਚ ਏਅਰ ਇੰਡੀਆ ਦੇ ਵਿਕਾਸ ਕਾਰਜ ਨੂੰ ਫੰਡ ਦੇਣ ਲਈ ਵਾਧੂ ਪੂੰਜੀ ਨਿਵੇਸ਼ ਦੇ ਸਬੰਧ ਵਿੱਚ ਸਿੰਗਾਪੁਰ ਏਅਰਲਾਈਨਜ਼ ਅਤੇ ਟਾਟਾ ਵਿਚਕਾਰ ਇੱਕ ਸਮਝੌਤਾ ਵੀ ਹੋਇਆ ਹੈ।

Exit mobile version